ਦੁਕਾਨਾਂ ’ਚ ਹੋ ਰਹੀਆਂ ਚੋਰੀਆਂ ਤੋਂ ਦੁਕਾਨਦਾਰਾਂ ’ਚ ਡਰ ਦਾ ਮਾਹੌਲ

Sunday, Feb 03, 2019 - 12:50 AM (IST)

ਦੁਕਾਨਾਂ ’ਚ ਹੋ ਰਹੀਆਂ ਚੋਰੀਆਂ ਤੋਂ ਦੁਕਾਨਦਾਰਾਂ ’ਚ ਡਰ ਦਾ ਮਾਹੌਲ

ਲਹਿਰਾਗਾਗਾ, (ਜਿੰਦਲ, ਗਰਗ)- ਬੱਸ ਸਟੈਂਡ  ਦੇ ਸਾਹਮਣੇ  ਮੇਨ ਰੋਡ ’ਤੇ  ਦੁਕਾਨਾਂ ’ਚੋਂ  ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਦੁਕਾਨਦਾਰਾਂ ’ਚ  ਡਰ ਦਾ ਮਾਹੌਲ ਹੈ। ਹੁਣ   ਚੋਰਾਂ ਵੱਲੋਂ  ਸ਼ੁੱਕਰਵਾਰ ਦੀ ਰਾਤ ਨੂੰ ਜਿੰਦਲ ਇਲੈਕਟ੍ਰਾਨਿਕ ’ਚੋਂ ਸਾਮਾਨ ਤੇ ਨਕਦੀ  ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਪ੍ਰਵੀਨ ਗਾਗਾ ਨੇ ਦੱਸਿਆ ਕਿ ਉਹ ਸ਼ਾਮ ਨੂੰ ਆਪਣੀ ਦੁਕਾਨ ਦੇ ਸ਼ਟਰ  ਹਰ ਰੋਜ਼ ਦੀ ਤਰ੍ਹਾਂ   ਬੰਦ ਕਰ ਕੇ  ਗਿਆ ਸੀ ਜਦੋਂ ਸਵੇਰੇ ਆ ਕਿ ਦੁਕਾਨ ਖੋਲ੍ਹੀ ਤਾਂ ਦੇਖਿਆ  ਕਿ  ਦੁਕਾਨ ਦਾ ਪਿਛਲਾ ਸ਼ਟਰ   ਖੁੱਲ੍ਹਾ ਸੀ, ਤਾਂ ਉਸ ਨੂੰ  ਦੁਕਾਨ  ’ਚੋਂ ਚੋਰੀ ਹੋਣ ਬਾਰੇ ਪਤਾ ਲੱਗਿਆ  ਤਾਂ  ਦੁਕਾਨ  ’ਚੋਂ  ਪਏ ਬਿਜਲੀ ਦੇ  ਸਾਮਾਨ ਤੋਂ ਇਲਾਵਾ ਗੱਲੇ ’ਚ ਪਈ   ਨਕਦੀ   ਕਰੀਬ ਵੀਹ ਪੱਚੀ  ਹਜ਼ਾਰ ਦਾ ਨੁਕਸਾਨ  ਹੋ ਗਿਆ।   ਇਸ ਤੋਂ ਇਲਾਵਾ  ਦੁਕਾਨ ’ਚ ਪਿਆ  ਕਬਾਡ਼ ਜਿਸ ਦੀ ਕੀਮਤ ਸੱਤ ਹਜ਼ਾਰ ਦੇ ਕਰੀਬ ਬਣਦੀ ਹੈ, ਉਹ ਵੀ  ਲੈ ਕੇ ਰਫੂ ਚੱਕਰ ਹੋ ਗਏ।  ਇਸ ਸਮੇਂ ਇਕੱਠੇ ਹੋਏ ਦੁਕਾਨਦਾਰਾਂ ਹਰਜਿੰਦਰ ਪਾਲ ਸ਼ਰਮਾ, ਸੁਭਾਸ਼ ਜਿੰਦਲ, ਇਕਬਾਲ ਬਾਲੀ, ਜਸਵਿੰਦਰ ਸਿੰਘ ਖਾਲਸਾ, ਸ਼ੈਟੀ, ਮੁਕੇਸ਼ ਘਾਟੀਆਂ, ਜਗਤਾਰ ਭੁੱਲਰ ,ਗੋਰਾ ਜਾਖਲ ,ਕਮਲ ਤਾਇਲ  ਤੇ ਸੁਰੇਸ਼ ਕੁਮਾਰ ਆਦਿ ਨੇ ਦੱਸਿਆ ਇਨ੍ਹਾਂ ਦੁਕਾਨਾਂ ’ਚ ਲੰਮੇ ਸਮੇਂ ਤੋਂ ਚੋਰੀਆਂ ਹੁੰਦੀਆਂ ਆ  ਰਹੀਆਂ ਹਨ। ਇਨ੍ਹਾਂ ਦੁਕਾਨਦਾਰਾਂ ਨੇ ਦੱਸਿਆ  ਇਸ ਤੋਂ  ਹਫਤਾ ਪਹਿਲਾਂ ਜਿੰਦਲ ਪੇਂਟ ਸਟੋਰ ਦਾ ਚੋਰਾਂ ਨੇ ਜਾਲ ਤੋਡ਼ ਕੇ ਸ਼ਟਰ ਤੋਡ਼  ਕੇ ਨਕਦੀ ਚੋਰੀ ਕਰ ਲਈ ਸੀ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਇਨ੍ਹਾਂ ਦੁਕਾਨਾਂ ’ਤੇ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਸ  ਚੋਰਾਂ ਨੂੰ ਫਡ਼ਨ ’ਚ ਨਾਕਾਮ ਰਹੀ 
ਇਨ੍ਹਾਂ ਦੁਕਾਨਦਾਰਾਂ ਨੇ ਕਿਹਾ  ਕਿ ਸਮੂਹ ਦੁਕਾਨਦਾਰਾਂ ਦਾ ਇਕ ਵਫ਼ਦ ਐੱਸ. ਐੱਸ. ਪੀ.   ਸੰਗਰੂਰ ਨੂੰ ਮਿਲ ਕੇ  ਸਾਰੀ ਸਥਿਤੀ  ਬਾਰੇ ਜਾਣੂ ਕਰਾਵੇਗਾ ਕਿ ਸਾਡੀ ਜਾਨ ਮਾਲ   ਦੀ ਰਾਖੀ ਕੀਤੀ ਜਾਵੇ। ਇਸ ਸਮੇਂ ਚੋਰੀ ਦਾ ਪਤਾ ਲਗਦੇ ਹੀ ਪਹੁੰਚੇ ਸਿਟੀ ਇੰਚਾਰਜ ਧਰਮਵੀਰ ਚੌਧਰੀ  ਨੇ ਕਿਹਾ ਕਿ ਚੋਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
 


Related News