ਪਰਵਿੰਦਰ ਝੋਟਾ ਦੇ ਕਤਲ ਖਿਲਾਫ਼ ਭਾਜਪਾ ਵੱਲੋਂ ਪੰਜਾਬ ਭਰ ''ਚ ਭਲਕੇ ਹੋਵੇਗਾ ਰੋਸ ਮੁਜ਼ਾਹਰਾ

Tuesday, Oct 13, 2026 - 08:30 PM (IST)

ਪਰਵਿੰਦਰ ਝੋਟਾ ਦੇ ਕਤਲ ਖਿਲਾਫ਼ ਭਾਜਪਾ ਵੱਲੋਂ ਪੰਜਾਬ ਭਰ ''ਚ ਭਲਕੇ ਹੋਵੇਗਾ ਰੋਸ ਮੁਜ਼ਾਹਰਾ

ਚੰਡੀਗੜ੍ਹ: ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਉੱਤੇ ਰੋਸ ਮੁਜਾਹਰੇ ਕਰਨ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਰਹੀ। ਸਰਕਾਰ ਦੱਸੇ ਕਿ ਨਸ਼ਿਆਂ ਵਿਰੁੱਧ ਲੜਨ ਵਾਲਿਆਂ ਨੂੰ ਇਨਸਾਫ਼ ਅਤੇ ਸੁਰੱਖਿਆ ਕੌਣ ਦੇਵੇਗਾ? ਇਸ ਮੌਕੇ ਤੇ ਸਟੇਟ ਮੀਡੀਆ ਸੈੱਲ ਦੇ ਕਨਵੀਨਰ ਵਿਨੀਤ ਜੋਸ਼ੀ ਤੇ ਪ੍ਰਿਤਪਾਲ ਸਿੰਘ ਬਲੀਏਵਾਲ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਮਾਨਸਾ ਵਿਧਾਇਕ ਵਿਜੇ ਸਿੰਗਲਾ ਉੱਤੇ ਨਸ਼ਾ ਵਿਕਾਊਣ ਦੇ ਕਥਿਤ ਇਲਜ਼ਾਮ ਲਾਏ ਸਨ, ਅੱਜ ਵੀ ਉਹ ਪੁਲਸ ਦੇ ਡੀਐੱਸਪੀ ਨੂੰ ਦੱਸ ਕੇ ਗਿਆ ਸੀ ਕਿ ਉਹ ਨਸ਼ਾ ਫੜ੍ਹਨ ਜਾ ਰਿਹਾ ਹੈ, ਪਰ ਮੌਕੇ ਉੱਤੋਂ ਜਦੋਂ ਉਨ੍ਹਾਂ ਫੋਨ ਕੀਤੇ ਤਾਂ ਡੀਐੱਸਪੀ ਨੇ ਫੋਨ ਨਹੀਂ ਚੁੱਕਿਆ। ਇਹ ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਗਠਜੋੜ ਨੂੰ ਸਾਬਤ ਕਰਦਾ ਹੈ, ਇਨ੍ਹਾਂ ਸਾਰੇ ਇਲਜ਼ਾਮਾਂ ਦੇ ਨਾਲ-ਨਾਲ ਝੋਟੇ ਦੇ ਕਤਲ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਨਸ਼ਾ ਮਾਫ਼ੀਆ ਵਿਰੁੱਧ ਸਖ਼ਤ ਕਾਰਵਾਈ ਹੋਵੇ ।
ਅਨਿਲ ਸਰੀਨ ਨੇ ਕਿਹਾ ਕਿ ਸਰਕਾਰ ਦੱਸੇ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਆਪਣੀ ਜਾਨ ਦਾ ਖ਼ਤਰਾ ਕਿਉਂ ਝੱਲਣਾ ਪੈ ਰਿਹਾ ਹੈ? ਉਨ੍ਹਾਂ ਕਿਹਾ ਕਿ ਝੋਟਾ ਵੱਲੋਂ ਨਸ਼ਿਆਂ ਦੀ ਵਿਕਰੀ ਸਬੰਧੀ ਲਗਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਭਾਜਪਾ ਆਗੂ ਨੇ ਕਿਹਾ ਕਿ ਮੋਹਨਜੀਤ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਨਾਲ ਸਬੰਧਤ ਮਾਮਲਿਆਂ ਸਮੇਤ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨਾਲ ਜੁੜੀਆਂ ਘਟਨਾਵਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।


author

Shubam Kumar

Content Editor

Related News