ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ
Monday, Nov 11, 2019 - 08:44 PM (IST)

ਬੁਢਲਾਡਾ (ਮਨਜੀਤ)- ਸਥਾਨਕ ਸ਼ਹਿਰ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਗੁਰਪੁਰਬ ਦੇ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਸ਼ਹਿਰ ਦੀਆਂ ਸੰਗਤਾਂ ਨੇ ਸਵਾਗਤੀ ਗੇਟ ਅਤੇ ਥਾਂ-ਥਾਂ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਸਵਾਗਤ ਕੀਤਾ।ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਨਵੀਨ ਰੇਲਵੇ ਰੋਡ ਬੁਢਲਾਡਾ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਅਤੇ ਇਸ ਖੇਤਰ ਦੀਆਂ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਜਾਏ ਇਸ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ, ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆ ਨੇ ਆਪੋ ਆਪਣੇ ਕਰਤੱਵ ਦਿਖਾਏ। ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਸੀ ਕਿ ਸੰਗਤਾਂ ਵੱਲੋਂ ਹੀ ਸੁੰਦਰ ਪਾਲਕੀ ਸਜਾਈ ਗਈ ਅਤੇ ਪੁਲਸ ਜਵਾਨਾਂ ਦੀ ਟੁਕੜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਪੇਸ਼ ਕੀਤੀ ।ਅਗਲੇ ਤਿੰਨ ਦਿਨ ਹੋਣ ਵਾਲੇ ਗੁਰਪੁਰਬ ਸਮਾਗਮਾਂ ਦੀ ਰੂਪ ਰੇਖਾ ਅਨੁਸਾਰ 12 ਨਵੰਬਰ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ 13 ਨਵੰਬਰ ਨੂੰ ਸ਼ਾਮ 4.30 ਵਜੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਅਤੇ 14 ਨਵੰਬਰ ਨੂੰ ਸ੍ਰੀ ਰਾਮਲੀਲਾ ਗਰਾਉਂਡ ਵਿਖੇ ਸ਼ਾਮ 7 ਤੋਂ 11 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਜਿਸ ਵਿਚ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਭਾਈ ਅਮਨਦੀਪ ਸਿੰਘ ਰਾਏਕੋਟ ਵਾਲੇ, ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਮਖ ਵਾਲੇ, ਬਾਬਾ ਜਗਜੀਤ ਸਿੰਘ ਨਾਨਕਸਰ ਠਾਠ ਗੁਰਨੇ ਕਲਾ, ਸਥਾਨਕ ਜਥਾ ਭਾਈ ਰਾਮ ਸਿੰਘ ਅਤੇ ਸਾਥੀ ਗੁਰਬਾਣੀ ਕਥਾ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਡੀ ਐਸ ਪੀ ਮਾਨਸਾ ਜਤਿੰਦਰ ਸਿੰਘ, ਹਲਕਾ ਵਿਧਾਇਕ ਬੁੱਧ ਰਾਮ, ਅਕਾਲੀ ਦਲ ਦੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਗੁਰੂ ਘਰ ਕਮੇਟੀ ਪ੍ਰਧਾਨ ਇੰਦਰਜੀਤ ਸਿੰਘ ਟੋਨੀ ,ਸਰਪ੍ਰਸਤ ਹਰਿੰਦਰ ਸਿੰਘ ਸਾਹਨੀ , ਐੱਸ ਐੱਚ ਓ ਗੁਰਦੀਪ ਸਿੰਘ , ਜਥੇਦਾਰ ਗਿਆਨ ਸਿੰਘ ਗਿੱਲ ਮਾ: ਕੁਲਵੰਤ ਸਿੰਘ, ਸੋਨੂੰ ਕੋਹਲੀ , ਦੀਵਾਨ ਸਿੰਘ ਗੁਲਿਆਣੀ, ਕੁਲਦੀਪ ਸਿੰਘ ਅਨੇਜਾ ,ਪ੍ਰੇਮ ਸਿੰਘ ਦੋਦੜਾ, ਸੁਰਜੀਤ ਸਿੰਘ ਟੀਟਾ, ਮਿ: ਮਿੱਠੂ ਸਿੰਘ,ਭਾਈ ਅਵਤਾਰ ਸਿੰਘ ਗੁਲਿਆਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨਾਲ ਚਲ ਰਹੀਆਂ ਸਨ। ਇਸ ਤੋਂ ਇਲਾਵਾ ਰਘੁਵੀਰ ਸਿੰਘ ਚਹਿਲ, ਤਨਜੋਤ ਸਾਹਨੀ, ਸੁਭਾਸ਼ ਵਰਮਾ, ਬਿੱਟੂ ਚੌਧਰੀ, ਸ਼ਾਮ ਲਾਲ ਧਲੇਵਾਂ, ਗੁਰਵਿੰਦਰ ਸੋਨੂੰ ਵੀ ਨਤਮਸਤਕ ਹੋਏ।