ਏਅਰਪੋਰਟ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਨੂੰ ਲੱਗੀ ਅੱਗ

Monday, Feb 17, 2020 - 06:57 PM (IST)

ਏਅਰਪੋਰਟ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਨੂੰ ਲੱਗੀ ਅੱਗ

ਫਤਿਹਗੜ੍ਹ ਸਾਹਿਬ, (ਜੱਜੀ)— ਬੀਤੀ ਰਾਤ ਸਰਹਿੰਦ ਦੀ ਇਕ ਕਾਰ ਨੂੰ ਪਾਣੀਪਤ ਟੋਲ ਪਲਾਜ਼ਾ ਨੇੜੇ ਅਚਾਨਕ ਅੱਗ ਲੱਗ ਗਈ, ਜਦਕਿ ਕਾਰ 'ਚ ਸਾਵਰ ਡਰਾਈਵਰ ਸਮੇਤ ਤਿੰਨੇ ਵਿਅਕਤੀ ਠੀਕ ਹਨ।

ਇਸ ਸਬੰਧੀ ਕਾਰ ਮਾਲਕ ਰਣਧੀਰ ਚੰਦ ਉਰਫ ਭੋਲਾ ਪੁੱਤਰ ਬਲਵੰਤ ਰਾਮ ਵਾਸੀ ਰਾਮਦਾਸ ਨਗਰ ਸਰਹਿੰਦ ਨੇ ਦੱਸਿਆ ਕਿ ਉਸਦਾ ਡਰਾਈਵਰ ਗੁਰਪ੍ਰੀਤ ਸਿੰਘ ਪੋਹਲੀ ਪੁੱਤਰ ਲਾਭ ਸਿੰਘ ਵਾਸੀ ਪਿੰਡ ਸਾਨੀਪੁਰ ਆਪਣੀ ਭਰਜਾਈ ਤੇ ਭਤੀਜੇ ਨੂੰ ਦਿੱਲੀ ਏਅਰਪੋਰਟ ਛੱਡਣ ਜਾ ਰਿਹਾ ਸੀ। ਉਨ੍ਹਾਂ ਨੇ ਇਟਲੀ ਜਾਣਾ ਸੀ। ਜਦੋਂ ਕਾਰ ਪਾਣੀਪਤ ਦਾ ਟੋਲ ਪਲਾਜ਼ਾ ਲੰਘੀ ਤਾਂ ਅਚਾਨਕ ਕਾਰ 'ਚ ਅੱਗ ਲੱਗ ਗਈ, ਜਿਸ ਦੌਰਾਨ ਤਿੰਨੇ ਵਿਅਕਤੀ ਕਾਰ 'ਚੋਂ ਬਾਹਰ ਆ ਗਏ ਤੇ ਕਾਰ 'ਚੋਂ ਸਮਾਨ ਵਗੈਰਾ ਵੀ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਕੁਝ ਸਮੇਂ 'ਚ ਹੀ ਫਾਇਰ ਬ੍ਰਿਗੇਡ ਦੀ ਗੱਡੀ, ਪੁਲਸ ਤੇ ਹਾਈਵੇ ਪੁਲਸ ਘਟਨਾ ਸਥਾਨ 'ਤੇ ਪਹੁੰਚ ਗਈ ਤੇ ਉਨ੍ਹਾਂ ਨੇ ਪੁਰੀ ਮਿਹਨਤ ਨਾਲ ਅੱਗ 'ਤੇ ਕਾਬੂ ਪਾ ਲਿਆ। ਰਣਧੀਰ ਚੰਦ ਨੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


author

KamalJeet Singh

Content Editor

Related News