ਤਪਾ ''ਚ ਕੋਰੋਨਾ ਨਾਲ 72 ਸਾਲਾ ਬੀਬੀ ਦੀ ਮੌਤ

Wednesday, Sep 09, 2020 - 01:44 PM (IST)

ਤਪਾ ''ਚ ਕੋਰੋਨਾ ਨਾਲ 72 ਸਾਲਾ ਬੀਬੀ ਦੀ ਮੌਤ

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਮੰਡੀ ਦੀ ਇਕ 72 ਸਾਲਾ ਬੀਬੀ ਜੋ ਅਮਰ ਹਸਪਤਾਲ ਮੌਹਾਲੀ 'ਚ ਦਾਖ਼ਲ ਸੀ ਕੋਰੋਨਾ ਨਾਲ ਮੋਤ ਹੋਣ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਸਿਹਤ ਕਰਮਚਾਰੀ ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੁੱਤਰ ਵਿਨੋਦ ਕੁਮਾਰ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਪਰਿਵਾਰਿਕ ਮੈਂਬਰਾਂ ਦੇ ਟੈਸਟ ਲਏ ਗਏ ਸੀ, ਜਿਸ 'ਚ ਕ੍ਰਿਸ਼ਨਾ ਦੇਵੀ ਪਤਨੀ ਵਜੀਰ ਚੰਦ 'ਚ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਅਮਰ ਹਸਪਤਾਲ ਮੁਹਾਲੀ 'ਚ 7 ਦਿਨਾਂ ਤੋਂ ਦਾਖ਼ਲ ਸੀ ਤਾਂ ਬੀਤੀ ਰਾਤ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਦੀ ਮੋਤ ਹੋ ਗਈ। ਅੱਜ ਸਵੇਰੇ 6.30 ਵਜੇ ਦੇ ਕਰੀਬ ਬੀਬੀ ਦਾ ਸਿਹਤ ਕਰਮਚਾਰੀਆਂ ਨੇ ਕਿੱਟਾਂ ਪਾ ਕੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸੰਸਕਾਰ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋਈ ਸੀ ਅੱਜ ਇਕ ਹੋਰ ਮੌਤ ਹੋ ਗਈ, ਜਿਸ ਕਾਰਨ ਸ਼ਹਿਰ ਨਿਵਾਸੀਆਂ 'ਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਬੀਬੀ ਆਪਣੇ ਪਿੱਛੇ ਪਤੀ, 4 ਪੁੱਤਰ ਅਤੇ 3 ਧੀਆਂ ਨੂੰ ਛੱਡ ਗਈ ਹੈ।


author

Shyna

Content Editor

Related News