ਯੂਥ ਕਾਂਗਰਸ ਦੇ ਜ਼ਿਲਾ ਮੀਤ ਪ੍ਰਧਾਨ ਗੋਲਡੀ ਗਿੱਲ ਖ਼ਿਲਾਫ਼ ਪਰਚਾ ਦਰਜ

Sunday, Feb 02, 2020 - 12:35 PM (IST)

ਯੂਥ ਕਾਂਗਰਸ ਦੇ ਜ਼ਿਲਾ ਮੀਤ ਪ੍ਰਧਾਨ ਗੋਲਡੀ ਗਿੱਲ ਖ਼ਿਲਾਫ਼ ਪਰਚਾ ਦਰਜ

ਤਲਵੰਡੀ ਸਾਬੋ (ਮੁਨੀਸ਼) : ਯੂਥ ਕਾਂਗਰਸ ਦੇ ਜ਼ਿਲਾ ਬਠਿੰਡਾ ਦੇ ਮੀਤ ਪ੍ਰਧਾਨ ਗੋਲਡੀ ਗਿੱਲ ਖਿਲਾਫ ਇੱਥੋਂ ਦੇ ਹੀ ਇਕ ਵਿਅਕਤੀ ਨੇ ਰਾਮਾਂ ਮੰਡੀ ਥਾਣੇ ਵਿਚ ਕੁੱਟਮਾਰ ਕਰਨ ਸੰਬੰਧੀ ਮਾਮਲਾ ਦਰਜ ਕਰਵਾਇਆ ਹੈ।

ਪਲਵਿੰਦਰ ਸਿੰਘ ਨਾਮੀ ਵਿਅਕਤੀ ਨੇ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਕਿ ਉਸ ਵੱਲੋਂ ਯੂਥ ਕਾਂਗਰਸ ਚੋਣਾਂ ਵਿਚ ਗੋਲਡੀ ਗਿੱਲ ਖਿਲਾਫ ਚੋਣ ਲੜ ਰਹੀ ਧਿਰ ਦਾ ਸਾਥ ਦਿੱਤਾ ਗਿਆ ਸੀ ਅਤੇ ਇਸੇ ਰੰਜਿਸ਼ ਕਾਰਨ ਉਸ ਨਾਲ ਕੁੱਟਮਾਰ ਕੀਤੀ ਗਈ। ਰਾਮਾਂ ਮੰਡੀ ਪੁਲਸ ਵੱਲੋਂ ਗੋਲਡੀ ਗਿੱਲ ਸਮੇਤ ਕਰੀਬ ਅੱਧਾ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗੋਲਡੀ ਗਿੱਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀਆਂ ਚੋਂ ਹਨ।


author

cherry

Content Editor

Related News