ਤਲਵੰਡੀ ਸਾਬੋ ਸਮੇਤ ਹਰਿਆਣਾ ਹੱਦ ’ਤੇ ਤਾਇਨਾਤ ਰਹੀ ਪੁਲਸ ਫੋਰਸ
Saturday, Jan 12, 2019 - 03:09 AM (IST)

ਤਲਵੰਡੀ ਸਾਬੋ, (ਮੁਨੀਸ਼)- ਪ੍ਰਤੀਨਿਧੀ ਛਤਰਪਤੀ ਦੇ ਕਤਲ ਕੇਸ ਮਾਮਲੇ ’ਚ ਅੱਜ ਅਦਾਲਤੀ ਫੈਸਲੇ ਦੇ ਮੱਦੇਨਜ਼ਰ ਇਤਿਹਾਸਕ ਨਗਰ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਕੀਤੀ ਗਈ ਸੀ ਜਦੋਂਕਿ ਤਲਵੰਡੀ ਸਾਬੋ ਨਾਲ ਹਰਿਆਣਾ ਸਰਹੱਦ ਨੂੰ ਸੀਲ ਕਰ ਕੇ ਚੈਕਿੰਗ ਤੇਜ਼ ਕੀਤੀ ਗਈ। ਛਤਰਪਤੀ ਦੇ ਕਤਲ ਕੇਸ ਮਾਮਲੇ ’ਚ ਅੱਜ ਅਦਾਲਤੀ ਫੈਸਲਾ ਆਉਣ ਤੋਂ ਪਹਿਲਾਂ ਤਲਵੰਡੀ ਸਾਬੋ ਪੁਲਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਫੈਸਲੇ ਤੋਂ ਬਾਅਦ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਸੁਰਿੰਦਰ ਕੁਮਾਰ ਡੀ. ਐੱਸ. ਪੀ. ਅਤੇ ਰਾਜੇਸ਼ ਕੁਮਾਰ ਥਾਣਾ ਮੁਖੀ ਤਲਵੰਡੀ ਸਾਬੋ ਖੁਦ ਗਸ਼ਤ ਕਰ ਰਹੇ ਸਨ। ਜਦੋਂਕਿ ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਪੰਜਾਬ-ਹਰਿਆਣਾ ਦੀ ਹੱਦ ’ਤੇ ਪਿੰਡ ਨਥੇਹਾ ਚੌਕ ’ਤੇ ਪੁਲਸ ਦੀ ਸਖਤ ਨਾਕਾਬੰਦੀ ਕੀਤੀ ਹੋਈ ਸੀ ਤੇ ਹਰ ਆਉਣ-ਜਾਣ ਵਾਲੇ ਵ੍ਹੀਕਲ ਸਮੇਤ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ।