ਜਗਸੀਰ ਮਾਂਗੇਆਣਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ

Friday, Nov 29, 2019 - 01:31 PM (IST)

ਜਗਸੀਰ ਮਾਂਗੇਆਣਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ

ਤਲਵੰਡੀ ਸਾਬੋ (ਮੁਨੀਸ਼) : ਹਰਿਆਣਾ ਦੇ ਹਲਕਾ ਡੱਬਵਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਸੀਰ ਸਿੰਘ ਮਾਂਗੇਆਣਾ ਨੂੰ ਅੰਤ੍ਰਿਗ ਮੈਂਬਰ ਬਣਾਏ ਜਾਣ ਦੇ ਸ਼ੁਕਰਾਨੇ ਵਜੋਂ ਅੱਜ ਭਾਈ ਮਾਂਗੇਆਣਾ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਭਾਈ ਮਾਂਗੇਆਣਾ ਦਾ ਇੱਥੇ ਪੁੱਜਣ 'ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ। ਤਖਤ ਸਾਹਿਬ ਨਤਮਸਤਕ ਹੋਣ 'ਤੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਗੱਲਬਾਤ ਦੌਰਾਨ ਭਾਈ ਮਾਂਗੇਆਣਾ ਨੇ ਆਪਣੀ ਨਿਯੁਕਤੀ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਨਾ ਕੇਵਲ ਹਰਿਆਣਾ ਸਗੋਂ ਉਕਤ ਖਿੱਤੇ 'ਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਧਰਮ ਪ੍ਰਚਾਰ ਦੀ ਲੜੀ ਨੂੰ ਅੱਗੇ ਤੋਰਨ ਲਈ ਹਰ ਸੰਭਵ ਯੋਗਦਾਨ ਪਾਉਣਗੇ। ਭਾਈ ਮਾਂਗੇਆਣਾ ਨੇ ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਸਿੰਘ ਸਾਹਿਬ ਨੇ ਵੀ ਭਾਈਂ ਮਾਂਗੇਆਣਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ।
 

PunjabKesari

ਇਸ ਮੌਕੇ ਸੁਖਮੰਦਰ ਸਿੰਘ ਸਕੱਤਰ ਧਰਮ ਪ੍ਰਚਾਰ ਉਪ ਦਫਤਰ, ਬਾਬਾ ਛੋਟਾ ਸਿੰਘ ਮੁਖੀ ਸੰਪ੍ਰਦਾਇ ਮਸਤੂਆਣਾ, ਭਾਈ ਮੋਹਣ ਸਿੰਘ ਬੰਗੀ ਆਦਿ ਹਾਜ਼ਰ ਸਨ।


author

cherry

Content Editor

Related News