ਸੁਖਬੀਰ ਨੇ ਵੱਡੀ ਗਿਣਤੀ ''ਚ ਵੋਟਾਂ ਪਾਉਣ ਲਈ ਲੋਕਾਂ ਦਾ ਧੰਨਵਾਦ

Sunday, May 19, 2019 - 10:39 PM (IST)

ਸੁਖਬੀਰ ਨੇ ਵੱਡੀ ਗਿਣਤੀ ''ਚ ਵੋਟਾਂ ਪਾਉਣ ਲਈ ਲੋਕਾਂ ਦਾ ਧੰਨਵਾਦ

ਚੰਡੀਗੜ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੱਡੀ ਗਿਣਤੀ ਵਿਚ ਜਾ ਕੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਜੇਕਰ ਸਾਡੇ ਵਿਰੋਧੀਆਂ ਵਲੋਂ ਹਿੰਸਾ ਅਤੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਰਾਹੀਂ ਚੋਣ ਅਮਲ 'ਚ ਰੁਕਾਵਟ ਨਾ ਪਾਈ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਜਮਹੂਰੀਅਤ ਦੀ ਇਸ ਪ੍ਰੀਕਿਰਿਆ ਨੂੰ ਬਹੁਤ ਹੀ ਸ਼ਾਂਤਮਈ ਅਤੇ ਸਲੀਕੇ ਨਾਲ ਸਿਰੇ ਚੜ੍ਹਾਉਣਾ ਸੀ। ਪਰੰਤੂ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਇਹ ਵਿਸ਼ਵਾਸ਼ ਜਤਾਇਆ ਹੈ ਕਿ ਲੋਕਾਂ ਨੇ ਇਕ ਅਜਿਹੀ ਸਰਕਾਰ ਨੂੰ ਨਕਾਰ ਦਿੱਤਾ ਹੈ, ਜਿਸ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਛੁਪਾਉਣ ਲਈ ਬੇਅਦਬੀ ਦੇ ਝੂਠੇ ਦੋਸ਼ਾਂ ਦਾ ਆਸਰਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਸੁਖਬੀਰ ਨੇ ਉਨ੍ਹਾਂ ਨੇ ਅਣਥੱਕ ਅਤੇ ਦਲੇਰ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ, ਜਿਹੜੇ ਕਾਂਗਰਸ ਪਾਰਟੀ ਦੀ ਸ਼ਹਿ ਤੇ ਕੀਤੀਆਂ ਸਰਕਾਰੀ ਧੱਕੇਸ਼ਾਹੀਆਂ ਵਿਰੁੱਧ ਡਟ ਕੇ ਪੂਰੀ ਬਹਾਦਰੀ ਨਾਲ ਲੜੇ। ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਵਰਕਰਾਂ 'ਤੇ ਮਾਣ ਹੈ। ਉਹ ਪਾਰਟੀ ਦੀ ਜਿੰਦ ਅਤੇ ਜਾਨ ਹਨ।


author

satpal klair

Content Editor

Related News