ਅਕਾਲੀ ਸਰਕਾਰ ਬਣਨ ''ਤੇ ਮਾਲੇਰਕੋਟਲਾ ਨੂੰ ਬਣਾਵਾਂਗੇ ਵਿਰਾਸਤੀ ਸ਼ਹਿਰ, ਸੈਰ-ਸਪਾਟੇ ਵਜੋਂ ਕਰਾਂਗੇ ਵਿਕਸਿਤ : ਸੁਖਬੀਰ ਬਾਦਲ
Thursday, Jan 12, 2023 - 12:08 PM (IST)
ਮਾਲੇਰਕੋਟਲਾ (ਸ਼ਹਾਬੂਦੀਨ, ਜ਼ਹੂਰ, ਭੁਪੇਸ਼) : ਮਾਲੋਰਕੋਟਲਾ ਰੇਲਵੇ ਸਟੇਸ਼ਨ ਨੇੜੇ ਸਥਿਤ ਪੈਲੇਸ ਵਿਖੇ ਆਯੋਜਿਤ ਇਕ ਭਰਵੀਂ ਅਕਾਲੀ ਦਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ , ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ਼ ਅੱਠ ਮਹੀਨਿਆਂ ’ਚ ਹੀ ਪੰਜਾਬ ਨੂੰ 30 ਹਜ਼ਾਰ ਕਰੋੜ ਰੁਪਏ ਦਾ ਕਰਜ਼ਾਈ ਕਰ ਕੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਮਲੋਟ ਦੀ ਪੁੁਰਅਦਬ ਕੌਰ ਨੇ ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲ੍ਹਾਂ, ਜਾਣ ਤੁਸੀਂ ਵੀ ਕਹੋਗੇ 'ਵਾਹ'
ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸਰਬੱਤ ਦੇ ਭਲੇ ਵਾਲੇ ਰਾਜ ਭਾਗ ਦਾ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਦੇ ਰਾਜ ਭਾਗ ਨਾਲ ਮੁਕਾਬਲਾ ਕਰਦਿਆਂ ਸੁਖਬੀਰ ਬਾਦਲ ਨੇ ਚੁਣੌਤੀ ਦਿੱਤੀ ਕਿ ਕੈਪਟਨ, ਚੰਨੀ ਜਾਂ ਭਗਵੰਤ ਮਾਨ ਤਿੰਨਾਂ ’ਚੋਂ ਕੋਈ ਵੀ ਮੁੱਖ ਮੰਤਰੀ ਪੰਜਾਬ ਲਈ ਸਥਾਪਿਤ ਕੀਤੇ ਕਿਸੇ ਇਕ ਵੀ ਅਜਿਹੇ ਪ੍ਰਾਜੈਕਟ ਦਾ ਨਾਂ ਦੱਸਣ ਜਿਹੜਾ ਉਨ੍ਹਾਂ ਨੇ ਪੰਜਾਬ ਦੇ ਭਲੇ ਲਈ ਲਿਆਂਦਾ ਜਾਂ ਸਥਾਪਿਤ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਬਿਜਲੀ ਦੇ ਸਾਰੇ ਥਰਮਲ ਪਲਾਂਟ, ਡੈਮ, ਮੰਡੀਆਂ, ਸੜਕਾਂ, ਏਅਰਪੋਰਟ, ਵਿੱਦਿਅਕ ਅਦਾਰੇ ਅਤੇ ਲੋਕ ਭਲਾਈ ਸਕੀਮਾਂ ਸਭ ਸ. ਬਾਦਲ ਵੱਲੋਂ ਸਥਾਪਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਕਾਲ ਬਣੀ ਸੰਘਣੀ ਧੁੰਦ, ਗਿੱਦੜਬਾਹਾ ਦੇ 2 ਗੱਭਰੂਆਂ ਦੀ ਮੌਤ, ਸੜਕ 'ਤੇ ਲਾਸ਼ ਨੂੰ ਕੁਚਲਦੇ ਰਹੇ ਵਾਹਨ
ਭਵਿੱਖ ’ਚ ਅਕਾਲੀ ਦਲ ਦੀ ਸਰਕਾਰ ਬਣਨ ਦਾ ਦਾਅਵਾ ਕਰਦੇ ਹੋਏ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ ’ਤੇ ਮਾਲੇਰਕੋਟਲਾ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਬਣਾ ਕੇ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੇ ਨਾਲ-ਨਾਲ ਸ਼ਹਿਰ ’ਚ ਹੁਨਰ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਈਮਾਨਦਾਰੀ ਨਾਲ ਕੰਮ ਕਰਨਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।