ਰਜਵਾਹੇ ''ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ

Friday, May 22, 2020 - 08:35 PM (IST)

ਰਜਵਾਹੇ ''ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ

ਤਲਵੰਡੀ ਸਾਬੋ, (ਮੁਨੀਸ਼)— ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲੱਗਦੇ ਪਿੰਡ ਫੱਤਾਬਾਲੂ 'ਚ ਇਕ ਵਿਦਿਆਰਥੀ ਦੀ ਰਜਵਾਹੇ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਜਸਪ੍ਰੀਤ ਸਿੰਘ (18) ਤੇ ਉਸ ਦਾ ਪਿਤਾ ਕਰਮਜੀਤ ਸਿੰਘ ਉਸ ਦੀ ਪੜ੍ਹਾਈ ਦੀਆਂ ਕਿਤਾਬਾਂ ਲੈਣ ਕਲਾਲਵਾਲਾ ਨੂੰ ਜਾ ਰਹੇ ਸਨ ਅਚਾਨਕ ਜਦੋਂ ਵਿਦਿਆਰਥੀ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਉਹ ਰਜਵਾਹੇ 'ਚ ਪਾਣੀ ਪੀਣ ਹੀ ਲੱਗਾ ਸੀ ਕਿ ਉਸ ਦਾ ਪੈਰ ਤਿਲਕ ਗਿਆ ਤੇ ਉਹ ਰਜਵਾਹੇ 'ਚ ਡੁੱਬ ਗਿਆ। ਪਿੰਡ ਦੇ ਸਾਬਕਾ ਸਰਪੰਚ ਜਗਸੀਰ ਸਿੰਘ ਅਤੇ ਸਰਪੰਚ ਰਛਪਾਲ ਸਿੰਘ ਨੇ ਦੱਸਿਆ ਜਿਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸੂਚਨਾ ਬੁਲਾਈ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਦੋ ਘੰਟਿਆਂ ਦੀ ਜੱਦੋਂ ਜਹਿਦ ਤੋਂ ਬਾਅਦ ਬਾਹਰ ਕੱਢਿਆ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਵਿਦਿਆਰਥੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਚੌਕੀ ਸੀਗੋ ਪੁਲਸ ਨੇ 174 ਦੀ ਕਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


author

KamalJeet Singh

Content Editor

Related News