ਲਡ਼ਕੀ ਦਾ ਪਿੱਛਾ ਕਰਨ ਤੋਂ ਰੋਕਿਆ ਤਾਂ ਕੀਤੀ ਕੁੱਟਮਾਰ, 4 ਨਾਮਜ਼ਦ

Tuesday, Jan 01, 2019 - 02:48 AM (IST)

ਲਡ਼ਕੀ ਦਾ ਪਿੱਛਾ ਕਰਨ ਤੋਂ ਰੋਕਿਆ ਤਾਂ ਕੀਤੀ ਕੁੱਟਮਾਰ, 4 ਨਾਮਜ਼ਦ

ਬਠਿੰਡਾ,(ਵਰਮਾ)- ਇਕ ਨੌਜਵਾਨ ਨੂੰ ਲਡ਼ਕੀ ਦਾ ਪਿੱਛਾ ਕਰਨ ਤੋਂ ਰੋਕਿਆ ਤਾਂ ਉਸਦੀ ਮਾਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲਡ਼ਕੇ ਨੇ ਅਾਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਅੌਰਤ ਨਾਲ ਕੁੱਟਮਾਰ ਕੀਤੀ। ਥਾਣਾ ਕੈਨਾਲ ਕਾਲੋਨੀ ਪੁਲਸ ਨੇ ਲਡ਼ਕੇ ਸਮੇਤ ਪਰਿਵਾਰ ਦੇ 4 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲਾਲ ਸਿੰਘ ਬਸਤੀ ਵਾਸੀ ਅੌਰਤ ਨੇ ਪੁਲਸ ਕੋਲ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਰਵੀ ਕੁਮਾਰ ਵਾਸੀ ਲਾਲ ਸਿੰਘ ਨਗਰ ਉਸਦੀ ਲਡ਼ਕੀ ਦਾ ਪਿੱਛਾ ਕਰਦਾ ਸੀ। ਉਸਨੇ ਉਕਤ ਲਡ਼ਕੇ ਨੂੰ ਇੰਜ ਕਰਨ ਤੋਂ ਰੋਕਿਆ ਤਾਂ ਉਹ ਉਸਦੇ ਨਾਲ ਰੰਜਿਸ਼ ਰੱਖਣ ਲੱਗਾ। ਇਸ ਰੰਜਿਸ਼ ਦੇ  ਕਾਰਨ ਬੀਤੇ ਦਿਨੀਂ ਲਡ਼ਕੇ ਰਵੀ ਕੁਮਾਰ  ਨੇ ਅਾਪਣੇ ਪਿਤਾ ਰਾਜ ਕੁਮਾਰ, ਮਾਂ ਵੀਨਾ ਤੇ ਭੈਣ ਵੀਨੂੰ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ਤੇ ਉਕਤ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News