ਜਿੰਨਾ ਚਿਰ ਕਿਸਾਨ ਸੰਘਰਸ਼ ਚੱਲੇਗਾ, ਆੜ੍ਹਤੀਆਂ ਅਤੇ ਕਿਸਾਨਾਂ ਦੇ ਕਾਫ਼ਲੇ ਜਾਰੀ ਰਹਿਣਗੇ: ਚੀਮਾ

Sunday, Dec 06, 2020 - 12:48 PM (IST)

ਜਿੰਨਾ ਚਿਰ ਕਿਸਾਨ ਸੰਘਰਸ਼ ਚੱਲੇਗਾ, ਆੜ੍ਹਤੀਆਂ ਅਤੇ ਕਿਸਾਨਾਂ ਦੇ ਕਾਫ਼ਲੇ ਜਾਰੀ ਰਹਿਣਗੇ: ਚੀਮਾ

ਸੁਨਾਮ (ਬਾਂਸਲ): ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 25 ਬੱਸਾਂ ਦਾ ਕਾਫ਼ਲਾ ਦਿੱਲੀ ਕਿਸਾਨਾਂ ਦੇ ਰੋਸ ਧਰਨੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਸੂਬਾ ਪ੍ਰਧਾਨ ਚੀਮਾ ਨੇ ਸੁਨਾਮ ਮੰਡੀ ਤੋਂ ਬੱਸ ਰਵਾਨਾ ਕਰਦੇ ਹੋਏ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਿਹਾ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦੇਸ਼ਵਿਆਪੀ ਰੋਹ ਜਾਗ ਉੱਠਿਆ ਹੈ ਪਰ ਕੇਂਦਰ ਸਰਕਾਰ ਇਸਨੂੰ ਵੱਕਾਰ ਦਾ ਸਵਾਲ ਬਣਾਈ ਬੈਠੀ ਹੈ ਅਤੇ ਅਡਾਨੀਆਂ ਤੇ ਅੰਬਾਨੀਆਂ ਦੇ ਹਿੱਤਾਂ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ 'ਚ ਦੇਣਾ ਪਿਆ ਇਹ ਸਬੂਤ

ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਬੀਬਾ ਹਰਸਿਮਰਤ ਵੱਲੋਂ ਕਿਸਾਨਾਂ ਦੀ ਆਵਾਜ਼ ਸੁਣਕੇ ਕੈਬਨਿਟ ਵਿਚ ਕਿਸਾਨਾਂ ਦੇ ਸ਼ੰਕੇ ਉਠਾਏ ਸਨ ਜੇ ਉਸ ਦਿਨ ਇਹ ਸਰਕਾਰ ਨੇ ਅਣਗੌਲਿਆ ਨਾ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਪ੍ਰਧਾਨ ਮੰਤਰੀ ਨੂੰ ਆਪਣੇ ਸਾਥੀ ਮੰਤਰੀ ਦੀ ਗੱਲ ਨੂੰ ਗੰਭੀਰਤਾ ਨਾਲ ਸੁਨਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਕੇਂਦਰੀ ਮੰਤਰੀ ਨੇ ਲੋਕ ਹਿੱਤਾਂ ਅਤੇ ਲੋਕ ਰੋਹ ਨੂੰ ਦੇਖਦੇ ਹੋਏ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ । ਨਵੇਂ ਖੇਤੀਬਾੜੀ ਕਾਨੂੰਨ ਬਾਹਰੋਂ ਦੇਖਣ ਨੂੰ ਹੋਰ ਹਨ, ਪਰ ਇਨ੍ਹਾਂ ਪਿੱਛੇ ਅਸਲੀਅਤ ਮੰਡੀਆਂ ਖ਼ਤਮ ਕਰਨ ਦੀ ਛੁਪੀ ਹੋਈ ਹੈ । ਸੂਬਾ ਪ੍ਰਧਾਨ ਨੇ ਕਿਹਾ ਕਿ ਜਿੰਨਾ ਚਿਰ ਸੰਘਰਸ਼ ਚੱਲੇਗਾ, ਹਰ ਰੋਜ਼ ਆੜ੍ਹਤੀ ਐਸੋਸੀਏਸ਼ਨ ਦੇ ਬੱਸਾਂ ਦੇ ਕਾਫਲੇ ਸਿੰਘੂ ਬਾਰਡਰ ਪਹੁੰਚਿਆ ਕਰਨਗੇ।ਇਸ ਮੌਕੇ ਤਰਸੇਮ ਸਿੰਘ ਕੁਲਾਰ, ਕੁਲਦੀਪ ਸਿੰਘ ਭੈਣੀ, ਰਾਮ ਸਿੰਘ ਸ਼ੇਰੋਂ , ਅਵਤਾਰ ਸ਼ਰਮਾ ਤਰਨਤਾਰਨ, ਮਨਵਿੰਦਰ ਵਾਲੀਆ ਨਵਾਂਸ਼ਹਿਰ ਆਦਿ ਨੇ ਵੀ ਆਪੋ-ਆਪਣੀਆਂ ਮੰਡੀਆਂ ਵਿਚੋਂ ਕਾਫ਼ਲੇ ਭੇਜੇ।

ਇਹ ਵੀ ਪੜ੍ਹੋ:  ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ


author

Shyna

Content Editor

Related News