ਭਾਗਸਰ ਵਿਖੇ ਕਣਕ ਤੇ ਝੋਨਾ ਰੱਖਣ ਵਾਲੇ ਸਟੋਰ ਬਣੇ ਖੰਡਰ

Thursday, Oct 11, 2018 - 12:21 PM (IST)

ਭਾਗਸਰ ਵਿਖੇ ਕਣਕ ਤੇ ਝੋਨਾ ਰੱਖਣ ਵਾਲੇ ਸਟੋਰ ਬਣੇ ਖੰਡਰ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਪਿੰਡ ਭਾਗਸਰ ਦੇ ਰੇਲਵੇ ਸਟੇਸ਼ਨ ਦੇ ਨਾਲ ਕਣਕ ਅਤੇ ਝੋਨਾ ਰੱਖਣ ਲਈ ਸਰਕਾਰ ਵੱਲੋਂ ਵੱਡੇ ਸਟੋਰ ਬਣਾਏ ਗਏ ਸਨ, ਜੋ ਇਸ ਸਮੇਂ ਖੰਡਰ ਬਣ ਗਏ ਹਨ। ਇਨ੍ਹਾਂ ਸਟੋਰਾਂ ਦੀ ਸਫ਼ਾਈ ਪੱਖੋਂ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਅਤੇ ਇਨ੍ਹਾਂ ਸਟੋਰਾਂ ਨੂੰ ਪਹਾੜੀ ਕਿੱਕਰਾਂ ਨੇ ਚਾਰੇ ਪਾਸੇ ਤੋਂ ਘੇਰਿਆ ਹੋਇਆ ਹੈ। ਇੱਥੋਂ ਤੱਕ ਕਿ ਸੜਕ 'ਤੇ ਸਥਿਤ ਇਨ੍ਹਾਂ ਸਟੋਰਾਂ ਦਾ ਜੋ ਮੇਨ ਗੇਟ ਹੈ, ਉਸ ਦੇ ਅੱਗੇ ਵੀ ਪਹਾੜੀ ਕਿੱਕਰਾਂ ਉੱਗੀਆਂ ਹੋਈਆਂ ਹਨ।

ਇਨ੍ਹਾਂ ਸਟੋਰਾਂ ਦੀ ਇਸ ਹਾਲਤ 'ਤੇ ਸਬੰਧਤ ਮਹਿਕਮੇ ਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਇਹ ਸਟੋਰ ਗਲਤ ਅਨਸਰਾਂ ਲਈ ਲੁੱਕਣਗਾਹ ਬਣ ਰਹੇ ਹਨ। ਭਾਗਸਰ ਦੇ ਰੇਲਵੇ ਸਟੇਸ਼ਨ ਤੋਂ ਬਹੁਤ ਸਾਰੇ ਲੋਕ ਆ ਕੇ ਰੇਲ ਗੱਡੀ 'ਤੇ ਚੜ੍ਹਦੇ ਤੇ ਉਤਰਦੇ ਹਨ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਸਟੋਰਾਂ ਦੀ ਸਾਫ਼-ਸਫ਼ਾਈ ਕਰਵਾਈ ਜਾਵੇ। ਉਂਝ ਜੇਕਰ ਵੇਖਿਆ ਜਾਵੇ ਤਾਂ ਰੇਲਵੇ ਸਟੇਸ਼ਨ ਵਾਲੀ ਸੜਕ ਦਾ ਹਾਲ ਵੀ ਬਹੁਤ ਮਾੜਾ ਹੈ।


Related News