ਘਰ ''ਚ ਗਰਭਪਾਤ ਕਰ ਰਹੀ ਦਾਈ ਸਮੇਤ ਤਿੰਨ ਲੋਕ ਗ੍ਰਿਫਤਾਰ
Saturday, May 23, 2020 - 11:16 AM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਗਿਦੜ੍ਹਬਾਹਾ 'ਚ ਇਕ ਘਰ 'ਚ ਗਰਭਪਾਤ ਕਰ ਰਹੀ ਦਾਈ ਸਮੇਤ ਤਿੰਨ ਲੋਕਾਂ ਨੂੰਸਿਹਤ ਵਿਭਾਗ ਦੀ ਟੀਮ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗਿਦੜ੍ਹਬਾਹਾ 'ਚ ਘਰ ਅੰਦਰ ਤਾਲਾ ਲਗਾ ਕੇ ਬੀਤੇ ਦਿਨ ਦਾਈ ਵਲੋਂ ਇਕ ਔਰਤ ਦਾ ਗਰਭਪਾਤ ਕੀਤਾ ਜਾ ਰਿਹਾ ਸੀ। ਇਸ ਦੀ ਸੂਚਨਾ ਆਲੇ-ਦੁਆਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਸਿਹਤ ਵਿਭਾਗ ਦੀ ਟੀਮ ਦਿੱਤੀ। ਸੂਚਨਾ ਦੇ ਆਧਾਰ 'ਤੇ ਸਿਹਤ ਵਿਭਾਗ ਦੀ ਟੀਮ ਉਥੇ ਪਹੁੰਚੀ ਤਾਂ ਘਰ ਦੀ ਮਾਲਕਣ ਘਰ ਨੂੰ ਤਾਲਾ ਲਗਾ ਕੇ ਮੋਬਾਇਲ ਦੀ ਦੁਕਾਨ 'ਤੇ ਬੈਠੀ ਹੋਈ ਸੀ। ਪੁਲਸ ਨੇ ਤਾਲਾ ਖੁਲਵਾਇਆ ਤਾਂ ਘਰ ਅੰਦਰੋਂ ਦਰਦ ਨਾਲ ਕਰਲਾਉਂਦੀ ਔਰਤ, ਦਾਈ ਅਤੇ ਇਕ ਔਰਤ ਦੀ ਰਿਸ਼ਤੇਦਾਰ ਤੋਂ ਇਲਾਵਾ ਗਰਭਪਾਤ ਕਰਨ ਦਾ ਸਮਾਨ ਬਰਾਮਦ ਕੀਤਾ।
ਇਹ ਵੀ ਪੜ੍ਹੋ : ਪਟਿਆਲਾ ਜ਼ਿਲੇ 'ਚ ਕੋਰੋਨਾ ਦਾ ਕਹਿਰ ਜਾਰੀ, 3 ਨਵੇਂ ਮਾਮਲੇ ਆਏ ਸਾਹਮਣੇ
ਸਿਹਤ ਵਿਭਾਗ ਅਨੁਸਾਰ ਔਰਤ ਸਾਢੇ ਸੱਤ ਮਹੀਨੇ ਦੀ ਗਰਭਵਤੀ ਸੀ। ਮੁੱਢਲੀ ਜਾਂਚ 'ਚ ਗਰਭ ਵਿਚ ਪਲ ਰਹੇ ਬੱਚੇ ਦੀ ਧੜਕਨ ਸੁਣਾਈ ਨਹੀਂ ਦਿੱਤੀ ਗਰਭਪਾਤ ਪੂਰੀ ਤਰ੍ਹਾਂ ਹੋਇਆ ਜਾ ਨਹੀਂ ਜਾਂਚ ਉਪਰੰਤ ਪਤਾ ਲੱਗੇਗਾ ਪਰ ਫਿਲਹਾਲ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਗਰਭਪਾਤ ਕਰਵਾਉਣ ਆਈ ਔਰਤ ਸਮੇਤ ਚਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦੁਨੀਆ ਦਾ ਅਸਲ ਹੀਰੋ ਬਣਿਆ ਇਹ ਵਿਅਕਤੀ, ਕੋਰੋਨਾ ਨਾਲ ਮਰਨ ਵਾਲਿਆਂ ਦਾ ਕਰ ਰਿਹੈ ਸਸਕਾਰ