ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 65 ਹੋਰ ਨਵੇਂ ਮਾਮਲੇ ਆਏ ਸਾਹਮਣੇ

Sunday, Sep 20, 2020 - 02:12 PM (IST)

ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 65 ਹੋਰ ਨਵੇਂ ਮਾਮਲੇ ਆਏ ਸਾਹਮਣੇ

ਸ੍ਰੀ ਮੁਕਤਸਰ ਸਾਹਿਬ, (ਪਵਨ, ਖ਼ੁਰਾਣਾ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਆਏ ਦਿਨ ਦਰਜਨਾਂ ਦੀ ਤਾਦਾਦ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਫਿਰ ਜ਼ਿਲੇ ਅੰਦਰ ਕੋਰੋਨਾ ਦੇ 65 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 10 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 12 ਕੇਸ ਜ਼ਿਲਾ ਜੇਲ ਬੂੜਾ ਗੁੱਜਰ, 17 ਕੇਸ ਮਲੋਟ, 7 ਕੇਸ ਗਿੱਦੜਬਾਹਾ, 2 ਕੇਸ ਡੱਬਵਾਲੀ ਢਾਬ, 1 ਕੇਸ ਡੱਬਵਾਲੀ ਮੱਲਕੋ, 3 ਕੇਸ ਪਿੰਡ ਤਰਖ਼ਾਣਵਾਲਾ, 1 ਕੇਸ ਪਿੰਡ ਮਹਿਣਾ, 1 ਕੇਸ ਮੰਡੀ ਕਿੱਲਿਆਂਵਾਲੀ, 2 ਕੇਸ ਦੌਲਾ, 1 ਕੇਸ ਪਿੰਡ ਰੁਪਾਣਾ, 1 ਕੇਸ ਪਿੰਡ ਥਾਂਦੇਵਾਲਾ, 1 ਕੇਸ ਪਿੰਡ ਫਤਿਹਪੁਰ ਮਨੀਆ, 2 ਕੇਸ ਪਿੰਡ ਭੂੰਦੜ, 1 ਕੇਸ ਪਿੰਡ ਔਲਖ, 2 ਕੇਸ ਪਿੰਡ ਬੁਰਜ਼ ਸਿੱਧਵਾਂ ਤੇ 1 ਕੇਸ ਪਿੰਡ ਬਧਾਈ ਤੋਂ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 55 ਮਰੀਜ਼ਾਂ ਨੂੰ ਠੀਕ ਕਰ ਕੇ ਘਰ ਵੀ ਭੇਜਿਆ ਗਿਆ ਹੈ। ਅੱਜ 422 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1548 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ’ਚੋਂ 447 ਨਵੇਂ ਸੈਂਪਲ ਇਕੱਤਰ ਕਰ ਕੇ ਜਾਂਚ ਲਈ ਭੇਜੇ ਗਏ ਹਨ। ਜ਼ਿਲੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2033 ਹੋ ਗਈ ਹੈ, ਜਿਸ ’ਚੋਂ 1327 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 677 ਕੇਸ ਐਕਟਿਵ ਹਨ। ਵਰਣਨਯੋਗ ਹੈ ਕਿ ਕੋਰੋਨਾ ਦੇ ਚੱਲਦਿਆਂ ਜ਼ਿਲੇ ਅੰਦਰ ਹੁਣ ਤੱਕ 29 ਮੌਤਾਂ ਵੀ ਹੋ ਚੁੱਕੀਆਂ ਹਨ।


author

Bharat Thapa

Content Editor

Related News