ਗਰਮੀਆਂ ਦੀਆਂ ਛੁੱਟੀਆਂ ''ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ ਚੱਲਣਗੀਆਂ 2 ਸਪੈਸ਼ਲ ਰੇਲਗੱਡੀਆਂ

06/03/2023 6:30:49 PM

ਫਿਰੋਜ਼ਪੁਰ (ਮਲਹੋਤਰਾ)- ਗਰਮੀ ਦੀਆਂ ਛੁੱਟੀਆਂ ਦੇ ਸੀਜ਼ਨ ਨੂੰ ਭੁਨਾਉਣ ਦੇ ਲਈ ਰੇਲਵੇ ਵਿਭਾਗ ਅੰਮ੍ਰਿਤਸਰ ਤੋਂ ਜੈਨਗਰ ਅਤੇ ਅਜ਼ਮੇਰ ਤੋਂ ਦਰਭੰਗਾ ਦੇ ਲਈ ਦੋ ਸਪੈਸ਼ਲ ਹਫ਼ਤਾਵਾਰੀ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਅੰਮ੍ਰਿਤਸਰ ਤੋਂ ਜੈਨਗਰ ਵਿਚਾਲੇ 9 ਜੂਨ ਤੋਂ 30 ਜੂਨ ਤੱਕ ਅਤੇ ਅਜਮੇਰ ਤੋਂ ਦਰਭੰਗਾ ਵਿਚਾਲੇ 7 ਜੂਨ ਤੋਂ 28 ਜੂਨ ਤੱਕ ਸਪੈਸ਼ਲ ਰੇਲਗੱਡੀਆਂ ਚੱਲਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ : ਐਡਵੋਕੇਟ ਧਾਮੀ

ਗੱਡੀ ਨੰਬਰ 05267 ਹਰ ਸ਼ੁੱਕਰਵਾਰ ਜੈਨਵਰ ਤੋਂ ਸ਼ਾਮ 7 ਵਜੇ ਚੱਲ ਕੇ ਐਤਵਾਰ ਤੜਕੇ 1:25 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਇਥੋਂ ਵਾਪਸੀ ਦੇ ਲਈ ਗੱਡੀ ਨੰਬਰ 05268 ਹਰ ਐਤਵਾਰ ਸਵੇਰੇ 4:25 ਵਜੇ ਰਵਾਨਾ ਹੋ ਕੇ ਸੋਮਵਾਰ ਬਾਅਦ ਦੁਪਹਿਰ 1:10 ਵਜੇ ਜੈਨਗਰ ਪਹੁੰਚਿਆ ਕਰੇਗੀ। ਦੋਹੇਂ ਪਾਸਿਓਂ ਇਸ ਰੇਲਗੱਡੀ ਦਾ ਠਹਿਰਾਓ ਮਧੂਬਨੀ, ਦਰਭੰਗਾ, ਸਮਸਤੀਪੁਰ, ਮੁਜੱਫਰਨਗਰ, ਮੁਰਾਦਾਬਾਦ, ਗਾਜ਼ੀਆਬਾਦ, ਦਿੱਲੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ।

ਇਹ ਵੀ ਪੜ੍ਹੋ- ਕਲਯੁਗੀ ਸਹੁਰਿਆਂ ਦਾ ਕਾਰਾ, ਰੋਟੀ 'ਚ ਜ਼ਹਿਰ ਦੇ ਕੇ ਮਾਰੀ ਨੂੰਹ

ਗੱਡੀ ਨੰਬਰ 05537 ਦਰਭੰਗਾ ਰੇਲਵੇ ਸਟੇਸ਼ਨ ਤੋਂ ਹਰ ਬੁੱਧਵਾਰ ਦੁਪਹਿਰ 1:15 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 9:40 ਵਜੇ ਅਜ਼ਮੇਰ ਪਹੁੰਚਿਆ ਕਰੇਗੀ। ਇਥੋਂ ਵਾਪਸੀ ਦੇ ਲਈ ਗੱਡੀ ਨੰਬਰ 05538 ਹਰ ਵੀਰਵਾਰ ਰਾਤ 11:25 ਵਜੇ ਰਵਾਨਾ ਹੋ ਕੇ ਸ਼ਨੀਵਾਰ ਸਵੇਰੇ 6:50 ਵਜੇ ਦਰਭੰਗਾ ਪਹੁੰਚਿਆ ਕਰੇਗੀ। ਦੋਹੇਂ ਪਾਸਿਓਂ ਇਸ ਰੇਲਗੱਡੀ ਦਾ ਠਹਿਰਾਓ ਸੀਤਾਮੜ੍ਹੀ, ਬੈਰਾਗਨਿਆਂ, ਰਕਸੌਲ, ਨਰਕਟੀਆਗੰਜ, ਕਪਤਾਨਗੰਜ, ਗੌਰਖਪੁਰ, ਖਲੀਲਾਬਾਦ, ਬਸਤੀ ਗੋਂਡਾ, ਸੀਤਾਪੁਰ, ਸ਼ਾਹਜਹਾਂਪੁਰ, ਮਥੁਰਾ, ਅਛਨੇਰਾ, ਬਾਂਦੀਕੁਈ, ਜੈਪੁਰ, ਕਿਸ਼ਨਗੜ੍ਹ ਸਟੇਸ਼ਨਾਂ ’ਤੇ ਹੋਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News