ਸਿਪਾਹੀ ਦੀ ਵਰਦੀ ਨੂੰ ਹੱਥ ਪਾਉਣ ''ਤੇ ਵਿਅਕਤੀ ਖਿਲਾਫ ਪਰਚਾ

07/19/2018 7:47:09 AM

ਭਵਾਨੀਗੜ੍ਹ (ਵਿਕਾਸ)—ਪੁਲਸ ਮੁਲਾਜ਼ਮ ਨਾਲ ਹੱਥੋਪਾਈ ਕਰਕੇ ਵਰਦੀ ਫਾੜਣ 'ਤੇ ਇਕ ਵਿਅਕਤੀ ਖਿਲਾਫ ਭਵਾਨੀਗੜ੍ਹ ਥਾਣੇ 'ਚ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ.ਬਲਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਨਕਟੇ ਤੋਂ ਮੰਗਲਵਾਰ ਥਾਣੇ 'ਚ ਅਮਨਦੀਪ ਕੌਰ ਨਾਂ ਦੀ ਔਰਤ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦਿ ਹੈ ਅਤੇ ਉਸ ਦੀ ਕੁੱਟਮਾਰ ਕਰਦਾ ਹੈ, ਜਿਸ ਆਧਾਰ 'ਤੇ ਥਾਣੇ 'ਚੋਂ ਪੁਲਸ ਪਾਰਟੀ, ਜਿਸ 'ਚ ਹੌਲਦਾਰ ਮਹਿੰਦਰ ਸਿੰਘ, ਸਿਪਾਹੀ ਅਮਨਦੀਪ ਸਿੰਘ ਅਤੇ ਸਤਿੰਦਰ ਕੁਮਾਰ ਨੂੰ ਪਿੰਡ ਨਕਟੇ ਭੇਜਿਆ ਗਿਆ ਤਾਂ ਫੋਨ 'ਤੇ ਸ਼ਿਕਾਇਤ ਕਰਨ ਵਾਲੀ ਔਰਤ ਦੇ ਘਰ ਪੁੱਜਣ 'ਤੇ ਔਰਤ ਦਾ ਪਤੀ ਉਸ ਦੀ ਕੁੱਟਮਾਰ ਕਰ ਰਿਹਾ ਸੀ, ਜਿਸ ਨੂੰ ਪੁਲਸ ਪਾਰਟੀ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਔਰਤ ਦਾ ਪਤੀ ਪੁਲਸ ਪਾਰਟੀ ਨਾਲ ਬਹਿਸ ਕਰਨ ਲੱਗ ਪਿਆ ਅਤੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਵਿਅਕਤੀ ਨੇ ਸਿਪਾਹੀ ਅਮਨਦੀਪ ਸਿੰਘ ਨਾਲ ਹੱਥੋਪਾਈ ਕਰਦਿਆਂ ਉਸ ਦੀ ਵਰਦੀ ਫਾੜ ਦਿੱਤੀ। ਪੁਲਸ ਨੇ ਉਕਤ ਵਿਅਕਤੀ ਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਕਟੇ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News