ਕਿਸਾਨ ਸੰਘਰਸ਼ ''ਚ ਸ਼ੁਰੂ ਤੋਂ ਡਟੇ ਬਾਪੂ ਲਾਹੌਰ ਸਿੰਘ ਦਾ ਸੁਨੇਹਾ, ਪੁੱਤ ਹੁਣ ਏ.ਸੀ. ਛੱਡੋ ਤੇ ਸੰਘਰਸ਼ ਕਰੋ
Friday, Sep 25, 2020 - 06:03 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸੋਸ਼ਲ ਮੀਡੀਆ ਤੇ ਇਕ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਬਜ਼ੁਰਗ ਜਿਸਦੀ ਕਿ ਲੱਤ ਕੱਟੀ ਹੋਈ ਹੈ ਅਤੇ ਖੂੰਡੀ ਫੜ੍ਹ ਕਿਸਾਨ ਸੰਘਰਸ਼ ਵਿਚ ਹਿੱਸਾ ਲੈ ਰਿਹਾ ਹੈ। ਇਹ ਬਜੁਰਗ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸ਼ਿਵਪੁਰ ਕੁੱਕਰੀਆ ਦਾ ਲਾਹੌਰ ਸਿੰਘ ਹੈ।
ਇਹ ਵੀ ਪੜ੍ਹੋ: ਖ਼ੂਨ ਬਣਿਆ ਪਾਣੀ, ਪਿਓ ਨੇ ਜਵਾਈ ਨਾਲ ਰਲ ਕੇ ਧੀ ਨੂੰ ਦਿੱਤੀ ਖ਼ੌਫ਼ਨਾਕ ਮੌਤ
ਇਹ ਵੀ ਪੜ੍ਹੋ: 16 ਸਾਲਾ ਨੌਜਵਾਨ ਦਾ ਘਿਨੌਣਾ ਕਾਰਨਾਮਾ,ਕੁੜੀ ਦਾ ਕਤਲ ਕਰ ਦਰਖੱਤ ਨਾਲ ਲਟਕਾਈ ਲਾਸ਼
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸ਼ਿਵਪੁਰ ਕੁੱਕਰੀਆ ਦੇ ਲਾਹੌਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਇਕ ਸੜਕ ਹਾਦਸੇ 'ਚ ਉਸਦੀ ਲੱਤ ਕੱਟੀ ਗਈ ਪਰ ਉਸਦੇ ਹੌਂਸਲੇ ਅੱਜ ਵੀ ਬੁਲੰਦ ਹਨ। ਉਸਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਏ.ਸੀ. 'ਚੋਂ ਬਾਹਰ ਆਉਣ ਨਾਲ ਗਰਮੀ ਸਭ ਨੂੰ ਲੱਗਦੀ ਹੈ, ਆਓ ਆਪਣੇ ਲਈ ਆਪਣੀ ਆਉਣ ਵਾਲੀ ਪੀੜ੍ਹੀ ਲਈ ਸੰਘਰਸ਼ ਕਰੀਏ। ਅੱਜ ਅਸੀਂ ਵੀ ਭੱਵਿਖ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ। ਲਾਹੌਰ ਸਿੰਘ ਅਨੁਸਾਰ ਉਹ ਕਿਰਸਾਨੀ ਹੱਕਾਂ ਲਈ ਚਲ ਰਹੇ ਸੰਘਰਸ਼ ਵਿਚ ਨਾਲ ਖੜ੍ਹੇ ਹਨ ਅਤੇ ਇਹ ਸੰਘਰਸ਼ ਬੱਚਿਆ ਦੇ ਭਵਿੱਖ ਲਈ ਲੜਿਆ ਜਾ ਰਿਹਾ ਹੈ।