ਡੇਰਾ ਸਮਰਥਕ ਬਿੱਟੂ ਕਤਲਕਾਂਡ: ਨਵੀਂ ਜ਼ਿਲ੍ਹਾ ਜੇਲ੍ਹ ਪਹੁੰਚੀ SIT, ਇਕ ਘੰਟੇ ਤਕ ਚੱਲੀ ਜਾਂਚ
Friday, Jan 13, 2023 - 01:19 AM (IST)
ਨਾਭਾ (ਖੁਰਾਣਾ)- ਡੇਰਾ ਸਮਰਥਕ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸ. ਆਈ. ਟੀ. ਵੱਲੋਂ ਆਪਣੀ ਜਾਂਚ ਅੱਗੇ ਵਧਾਈ ਗਈ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸ. ਆਈ. ਟੀ. ਵਿਚ ਏ. ਡੀ. ਜੀ. ਪੀ. ਟ੍ਰੈਫਿਕ ਏ. ਐੱਸ. ਰਾਏ , ਆਈ. ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ, ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ
ਐੱਸ. ਆਈ. ਟੀ. ਵੱਲੋਂ ਵੀਰਵਾਰ ਦੁਪਹਿਰ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਜਾਂਚ ਕੀਤੀ ਗਈ ਐੱਸ. ਆਈ. ਟੀ. ਤਕਰੀਬਨ ਇਕ ਘੰਟਾ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਰਹੀ ਜਿਨ੍ਹਾਂ ਨੇ ਅੰਦਰ ਹੋਏ ਕਤਲ ਨੂੰ ਲੈ ਕੇ ਵੱਖ-ਵੱਖ ਐਂਗਲਾਂ ਤੋਂ ਜਾਂਚ ਅੱਗੇ ਵਧਾਈ ਭਾਵੇਂ ਕਿ ਐੱਸ.ਆਈ.ਟੀ. ਵੱਲੋਂ ਮੀਡੀਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਮੁਤਾਬਕ ਐੱਸ. ਆਈ. ਟੀ. ਵੱਲੋਂ ਕਤਲ ਦੀ ਥਾਂ ਦਾ ਨਿਰੀਖਣ ਅਤੇ ਕਤਲ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਹੋਏ ਇਸ ਕਤਲ ਵਿਚ ਭਾਵੇਂ ਕਿ ਕਈ ਸਾਲ ਬਾਅਦ ਜਾਂਚ ਨੂੰ ਅੱਗੇ ਵਧਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।