ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਸੜਕ ਹਾਦਸੇ ''ਚ ਮੌਤ

08/16/2019 6:36:08 PM

ਗਿੱਦੜਬਾਹਾ (ਸੰਧਿਆ)— ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਗਿੱਦੜਬਾਹਾ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ ਉਮਰ 40 ਸਾਲ ਪਤਨੀ ਗੁਰਦੀਪ ਸਿੰਘ ਵਾਸੀ ਪਿੰਡ ਸੂਰਘੁਰੀ ਜ਼ਿਲ੍ਹਾ ਫਰੀਦਕੋਟ ਦੇ ਰੂਪ 'ਚ ਹੋਈ। ਉਹ ਆਪਣੇ ਲੜਕੇ ਨਾਲ ਮੋਟਰਸਾਈਕਲ 'ਤੇ ਗਿੱਦੜਬਾਹਾ ਤੋਂ ਮਲੋਟ ਰਸਤੇ ਰਾਹੀਂ ਪਿੰਡ ਰਾਸੂਆਣਾ ਰਾਜਸਥਾਨ ਵਿਖੇ ਆਪਣੇ ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਸੀ। ਜੁੜਵੀਆਂ ਨਹਿਰਾਂ ਕੋਲ ਉਸ ਦੀ ਚੁੰਨੀ ਮੋਟਰਸਾਈਕਲ ਦੇ ਪਿਛਲੇ ਚੱਕੇ 'ਚ ਆ ਗਈ ਅਤੇ ਜਸਵਿੰਦਰ ਕੌਰ ਦੀ ਗਲਾ ਘੁੱਟੇ ਜਾਣ ਕਾਰਣ ਮੌਕੇ 'ਤੇ ਹੀ ਮੌਤ ਹੋ ਗਈ।


KamalJeet Singh

Content Editor

Related News