ਭੈਣ ਵਲੋਂ ਕੀਤੀ ਲਵ-ਮੈਰਿਜ਼ ਤੋਂ ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ਮੁੰਡੇ ਦਾ ਪਿਤਾ ਕੀਤਾ ਅਗਵਾ
Monday, Jun 09, 2025 - 05:52 PM (IST)

ਲੁਧਿਆਣਾ (ਪੰਕਜ) : ਭੈਣ ਵਲੋਂ ਕੀਤੀ ਲਵ-ਮੈਰਿਜ ਕਾਰਨ ਗੁੱਸੇ ’ਚ ਆਏ ਭਰਾ ਨੇ ਆਪਣੀ ਸਾਥੀਆਂ ਅਤੇ ਰਿਸ਼ਤੇਦਾਰਾਂ ਸਮੇਤ ਲੜਕੇ ਦੇ ਘਰੋਂ ਉਸਦੇ ਪਿਤਾ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਅਤੇ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਘਟਨਾ ਥਾਣਾ ਡਾਬਾ ਅਧੀਨ ਪੈਂਦੇ ਗਿੱਲ ਕਲੋਨੀ ਵਿਚ ਰਹਿਣ ਵਾਲੇ ਜਯੰਤ ਸਿੰਘ ਦੇ ਨਾਲ ਵਾਪਰੀ ਸੀ, ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਯੰਤ ਦੀ ਪਤਨੀ ਸਰਿਤਾ ਦੇਵੀ ਨੇ ਦੱਸਿਆ ਕਿ ਉਸਦੇ ਬੇਟੇ ਸੂਰਜ ਨੇ 3 ਜੂਨ 2025 ਨੂੰ ਸਾਹਨੇਵਾਲ ਵਾਸੀ ਮਨਦੀਪ ਕੌਰ ਨਾਲ ਕੋਰਟ ਮੈਰਿਜ ਕੀਤੀ ਸੀ, ਜਦ ਉਸਦਾ ਬੇਟਾ ਅਤੇ ਨੂੰਹ ਅਦਾਲਤ ਵਿਚ ਵਿਆਹ ਰਜਿਸਟਰਡ ਕਰਵਾਉਣ ਪੁੱਜੇ ਸੀ ਤਾਂ ਉਸ ਸਮੇਂ ਲੜਕੀ ਦੇ ਭਰਾ ਵਿਕਰਮਜੀਤ ਸਿੰਘ, ਜਸਵਿੰਦਰਜੀਤ ਸਿੰਘ, ਨਰਿੰਦਰ ਸਿੰਘ ਉਸਦਾ ਤਾਇਆ ਮਨਜੀਤ ਸਿੰਘ ਜੋ ਕਿ ਇਸ ਲਵ ਮੈਰਿਜ ਤੋਂ ਕਾਫ਼ੀ ਨਾਰਾਜ਼ ਸੀ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਾਫ਼ੀ ਬਹਿਸ ਕੀਤੀ, ਜਿਸ ਤੋਂ ਬਾਅਦ 7 ਜੂਨ ਦੀ ਰਾਤ ਲਗਭਗ 12 ਵਜੇ ਲਗਭਗ ਉਕਤ ਮੁਲਜ਼ਮ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆ ਧਮਕੇ ਅਤੇ ਉਨ੍ਹਾਂ ਤੋਂ ਸੂਰਜ ਅਤੇ ਮਨਦੀਪ ਸਬੰਧੀ ਪੁੱਛਣ ਲੱਗੇ, ਜਿਸਤੋਂ ਬਾਅਦ ਮੁਲਜ਼ਮਾਂ ਨੇ ਉਸਦੇ ਪਤੀ ਜਯੰਤ ਸਿੰਘ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਅਤੇ ਕਾਰ ਵਿਚ ਪਾ ਕੇ ਆਪਣੇ ਨਾਲ ਲੈ ਗਏ।
ਘਟਨਾ ਤੋਂ ਖੌਫਜ਼ਦਾ ਪਰਿਵਾਰ ਨੇ ਤੁਰੰਤ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਤੁਰੰਤ ਪੁਲਸ ਨੇ ਮੁਲਜ਼ਮਾਂ ਦੇ ਠਿਕਾਣੇ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ, ਪੁਲਸ ਦੇ ਵੱਧਦੇ ਦਬਾਅ ਤੋਂ ਡਰ ਕੇ ਮੁਲਜ਼ਮਾਂ ਨੇ ਜਯੰਤ ਸਿੰਘ ਨੂੰ ਗਿੱਲ ਨਹਿਰ ਦੇ ਕਿਨਾਰੇ ਛੱਡ ਦਿੱਤਾ ਅਤੇ ਫਰਾਰ ਹੋ ਗਏ, ਜਿਸ ਦੇ ਬਾਅਦ ਪੀੜਤ ਨੇ ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਮੌਕੇ ’ਤੇ ਜਾ ਕੇ ਉਸਨੂੰ ਸੁਰਖਿੱਅਤ ਘਰੇ ਪਹੁੰਚਾਇਆ। ਭੈਣ ਵਲੋਂ ਕੀਤੇ ਪ੍ਰੇਮ ਵਿਆਹ ਨਾਲ ਖਫ਼ਾ ਭਰਾ ਵਿਕਰਮਜੀਤ ਸਿੰਘ ਅਤੇ ਬਾਕੀ ਰਿਸ਼ਤੇਦਾਰਾਂ ਵਲੋਂ ਲਗਾਤਾਰ ਸੂਰਜ ਅਤੇ ਮਨਦੀਪ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਸੂਰਜ ਦਾ ਦੋਸਤ ਕੁਨਾਲ ਦੇ ਰਿਹਾ ਸੀ, ਪੁਲਸ ਨੇ ਕੁਨਾਲ ਨੂੰ ਵੀ ਮਾਮਲੇ ’ਚ ਗਵਾਹ ਬਣਾਇਆ ਹੈ ਅਤੇ ਸਾਰੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।