Punjab: ਨੌਕਰੀ ਲੈਣ ਗਈ ਕੁੜੀ ਨਾਲ ਹੋ ਗਈ ਜੱਗੋਂ-ਤੇਰ੍ਹਵੀਂ! Cold Drink ਪਿਲਾ ਕੇ...
Tuesday, Sep 16, 2025 - 11:10 AM (IST)

ਸਾਹਨੇਵਾਲ/ਕੋਹਾੜਾ (ਜਗਰੂਪ)- ਇਸ ਕਲਯੁੱਗੀ ਸਮਾਜ ’ਚ ਇਕ ਪੜ੍ਹੀ ਲਿਖੀ ਨੌਜਵਾਨ ਲੜਕੀ ਨੂੰ ਨੌਕਰੀ ਲਈ ਇੰਟਰਵਿਊ ਦੇਣ ਗਈ ਨੂੰ ਪੰਜਾਬ ਦੀ ਨਾਮਵਰ ਫਰਮ ਦੇ ਜੀ. ਐੱਮ. ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਘਟਨਾ ਥਾਣਾ ਸਾਹਨੇਵਾਲ ਦੇ ਇਲਾਕੇ ’ਚ ਮਸ਼ਹੂਰ ਰੈੱਡ ਮੈਂਗੋ ਹੋਟਲ ਦੀ ਹੈ। ਜਿਸ ਦੇ ਕਮਰੇ ’ਚ ਉਕਤ ਲੜਕੀ ਨਾਲ ਇਹ ਘਟਨਾ ਵਾਪਰੀ। ਇਸ ਦੀ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਹਵਸ ਦੇ ਭੇੜੀਏ ਜੀ. ਐੱਮ. ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ 'ਚ 2 ਹੋਰ ਬਲਾਸਟ
ਘਟਨਾ ਸਬੰਧੀ ਥਾਣਾ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ ਗਰੈਜੂਏਟ ਹੈ, ਆਪਣੇ ਦਾਦਾ ਦਾਦੀ ਕੋਲ ਰਹਿ ਰਹੀ ਹੈ। ਆਪਣੇ ਉਜਵੱਲ ਭਵਿੱਖ ਲਈ ਇਕ ਚੰਗੀ ਨੌਕਰੀ ਦੀ ਭਾਲ ’ਚ ਸੀ। ਪੀੜਤਾ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਦੇ ਦੋਸਤ ਅਨਿਲ ਅਰੋੜਾ ਦੇ ਰਾਹੀਂ ਨਾਲ ਪੰਜਾਬ ਦੀ ਨਾਮਵਰ ਫਰਮ ਸਪੋਰਟ ਕਿੰਗ ਫੈਕਟਰੀ ਸਾਹਨੇਵਾਲ ਦੇ ਜੀ. ਐੱਮ. ਪ੍ਰਦੀਪ ਮਿਸ਼ਰਾ ਤੱਕ ਪਹੁੰਚ ਕੀਤੀ। ਪੀੜਤਾ ਨੇ ਦੱਸਿਆ ਕਿ ਪ੍ਰਦੀਪ ਮਿਸ਼ਰਾ ਨੇ ਉਨ੍ਹਾਂ ਨੂੰ 10 -15 ਦਿਨ ਪਹਿਲਾਂ ਇੰਟਰਵਿਊ ਲਈ ਚੰਡੀਗੜ੍ਹ ਰੋਡ ’ਤੇ ਬੁਲਾਇਆ ਅਤੇ ਉਸ ਸਮੇਂ ਮੇਰੇ ਨਾਲ ਮੇਰਾ ਭਰਾ ਸੀ ਤਾਂ ਉਸ ਦਿਨ ਫਰਮ ਦੇ ਇਕ ਹੋਰ ਅਧਿਕਾਰੀ ਕਮਲ ਨਾਂ ਦੇ ਵਿਅਕਤੀ ਨੇ ਮੇਰਾ ਰਿਜਊਮ ਰੱਖ ਲਿਆ ਸੀ ਅਤੇ ਕਿਹਾ ਕਿ ਮੇਰੀ ਜੌਬ ਲੱਗੀ ਹੈ ਜਾਂ ਨਹੀਂ ਇਸ ਬਾਰੇ ਉਹ ਪ੍ਰਦੀਪ ਮਿਸ਼ਰਾ ਨੂੰ ਦੱਸ ਦੇਣਗੇ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇਕ ਕਾਲ ਆਈ ਕਿ ਆਪਣੇ ਡਾਕੂਮੈਂਟ ਪੂਰੇ ਕਰਕੇ ਪ੍ਰਦੀਪ ਮਿਸ਼ਰਾ ਨੂੰ ਸੰਪਰਕ ਕਰਨ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਪ੍ਰਦੀਪ ਮਿਸ਼ਰਾ ਨੂੰ ਫੋਨ ’ਤੇ ਸੰਪਰਕ ਕੀਤਾ ਤਾਂ ਉਸ ਨੇ ਮੈਨੂੰ ਡਾਕੂਮੈਂਟ ਸਬੰਧੀ ਲੋਕੇਸ਼ਨ ਲਿੰਕ ਭੇਜ ਦਿੱਤਾ ਅਤੇ ਕਿਹਾ ਕਿ ਤੁਸੀ ਬੱਸ ਰਾਹੀਂ ਇਸ ਲੋਕੇਸ਼ਨ ’ਤੇ ਪੁੱਜ ਜਾਓ। ਪੀੜਤਾ ਨੇ ਕਿਹਾ ਕਿ ਜਦੋਂ ਉਹ ਊਬਰ ਕੈਬ ਬੁੱਕ ਕਰਕੇ ਦੋਰਾਹਾ ਨਹਿਰ ਦੇ ਪੁਲ਼ ’ਤੇ ਪਹੁੰਚੀ ਤਾਂ ਪ੍ਰਦੀਪ ਮਿਸ਼ਰਾ ਨੇ ਮੈਨੂੰ ਨਹਿਰ ਕੋਲੋਂ ਪਿੱਕ ਕਰਕੇ ਆਪਣੀ ਕਾਰ ’ਚ ਬਿਠਾ ਕੇ ਦੋਰਾਹਾ ਤੋਂ ਯੂ-ਟਰਨ ਲੈ ਕੇ ਵਾਪਸ ਆਉਂਦੇ ਹੋਏ ਰੈੱਡ ਮੈਂਗੋ ਹੋਟਲ ’ਚ ਲੈ ਗਏ ਜਿੱਥੇ ਮੈਂ ਬਾਥਰੂਮ ਲਈ ਗਈ ਤਾਂ ਮੈਨੂੰ ਪ੍ਰਦੀਪ ਮਿਸ਼ਰਾ ਕਹਿਣ ਲੱਗਾ ਕਿ ਤੁਸੀਂ ਬਾਥਰੂਮ ਜਾਓ, ਮੈਂ ਤੁਹਾਡੀ ਇੰਟਰਵਿਊ ਲਈ ਗੱਲਬਾਤ ਕਰਕੇ ਆਉਂਦਾ ਹਾਂ। ਜਦੋਂ ਉਹ ਬਾਥਰੂਮ ’ਚੋਂ ਬਾਹਰ ਨਿਕਲੀ ਤਾਂ ਪ੍ਰਦੀਪ ਮਿਸ਼ਰਾ ਬਾਥਰੂਮ ਦੇ ਸਾਹਮਣੇ ਖੜਾ ਸੀ ਨੇ ਮੈਨੂੰ ਆਪਣੇ ਪਿੱਛੇ ਆਉਣ ਲਈ ਕਿਹਾ। ਜਦੋਂ ਮੈਂ ਹੱਥ ਸਾਫ ਕਰਨ ਲਈ ਬਾਥਰੂਮ ਗਈ ਤਾਂ ਇੰਨੇ ’ਚ ਹੀ ਪ੍ਰਦੀਪ ਮਿਸ਼ਰਾ ਨੇ ਦੋ ਕੱਚ ਦੇ ਗਿਲਾਸਾਂ ’ਚ ਕੋਲਡ ਡਰਿੰਕ ਟੇਬਲ ’ਤੇ ਰੱਖੀ ਹੋਈ ਸੀ ਅਤੇ ਕੋਲ ਹੀ ਕੋਕ ਦੀ ਖਾਲੀ ਕੈਨ ਪਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੇਂ ਹੁਕਮ ਜਾਰੀ! 19 ਸਤੰਬਰ ਤਕ...
ਪੀੜਤਾ ਨੇ ਦੱਸਿਆ ਕਿ ਕੋਕ ਪੀਣ ਤੋਂ ਬਾਅਦ ਪ੍ਰਦੀਪ ਮਿਸ਼ਰਾ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਮੇਰੇ ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਵੀ ਬੇਹੋਸ਼ੀ ਦੀ ਹਾਲਤ ’ਚ ਵਿਰੋਧ ਕਰਦੀ ਰਹੀ ਤਾਂ ਉਸ ਨੇ ਮੇਰੀ ਖੱਬੀ ਬਾਂਹ ਨੂੰ ਮਰੋੜਿਆ ਅਤੇ ਸੱਜੀ ਬਾਂਹ ’ਤੇ ਕਾਫੀ ਝਰੀਟਾਂ ਦੇ ਨਿਸ਼ਾਨ ਪਾ ਦਿੱਤੇ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਮੈਨੂੰ ਪ੍ਰਦੀਪ ਮਿਸ਼ਰਾ ਕਹਿਣ ਲੱਗਾ ਕਿ ਆਪਣੇ ਵਾਲ ਵਗੈਰਾ ਸੈੱਟ ਕਰ ਅਤੇ ਬਾਹਰ ਸਿੱਧੇ ਤੁਰ ਕੇ ਜਾਦਾ ਹੈ। ਉਸ ਨੇ ਦੱਸਿਆ ਕਿ ਜਦੋਂ ਮੈਨੂੰ ਮੁਕੰਮਲ ਹੋਸ਼ ਆਇਆ ਤਾਂ ਮੇਰੇ ਪਰਸ ’ਚ ਉਸ ਨੇ 10 ਹਜਾਰ ਰੁਪਏ ਪਾ ਕੇ ਕਿਹਾ ਕਿ ਇਸਦੀ ਸ਼ਾਪਿੰਗ ਕਰ ਲਈਂ ਅਤੇ ਮੈਨੂੰ ਕਾਰ ’ਚੋਂ ਉਤਾਰ ਕੇ ਰਸਤੇ ’ਚੋਂ ਹੀ ਇਕ ਆਟੋ ਰਿਕਸ਼ਾ ’ਚ ਬੈਠਾ ਦਿੱਤਾ। ਮੈਂ ਆਪਣੀ ਹਾਲਤ ਨੂੰ ਦੇਖਦੇ ਹੋਏ ਆਪਣੇ ਭਰਾ ਨੂੰ ਫੋਨ ਕਰਕੇ ਬੁਲਾਇਆ ਅਤੇ ਸਿਵਲ ਹਸਪਤਾਲ ’ਚ ਜਾ ਕੇ ਇਲਾਜ ਕਰਾਇਆ । ਜਿਸ ’ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਪੁਲਸ ਨੇ ਤੁਰੰਤ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਦੀ ਭਾਲ ਆਰੰਭ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8