ਗੋਲੀ ਮਾਰਨ ਦੀ ਧਮਕੀ ਦੇ ਕੇ ਦੁਕਾਨਦਾਰ ਨਾਲ ਕੀਤੀ ਲੁੱਟ

Thursday, Feb 27, 2020 - 04:34 PM (IST)

ਗੋਲੀ ਮਾਰਨ ਦੀ ਧਮਕੀ ਦੇ ਕੇ ਦੁਕਾਨਦਾਰ ਨਾਲ ਕੀਤੀ ਲੁੱਟ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ 'ਚ ਭਰੇ ਬਜ਼ਾਰ ਪਿਸਤੌਲ ਦੀ ਨੋਕ 'ਤੇ ਇਕ ਲੁਟੇਰਾ ਦੁਕਾਨਦਾਰ ਤੋਂ ਸਾਮਾਨ ਲੈ ਕੇ ਫਰਾਰ ਹੋ ਗਿਆ। ਜਿਸ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਹੈ। ਸ਼ੱਕੀ ਲੁਟੇਰਾ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਸਦਰ ਬਜ਼ਾਰ ਦੇ ਨਜ਼ਦੀਕ ਕਮਲਾ ਮਾਰਕਿਟ 'ਚ ਦੁਕਾਨ ਕਰਨ ਵਾਲੇ ਖਾਟੂ ਸ਼ਿਆਮ ਗਿਫਟ ਗੈਲਰੀ ਦੇ ਮਾਲਕ ਹਰਸ਼ ਗਰਗ ਨੇ ਦੱਸਿਆ ਕਿ ਸ਼ਾਮ 7:30 ਵਜੇ ਦੇ ਕਰੀਬ ਇਕ ਪੱਗ ਵਾਲਾ 30 ਸਾਲਾਂ ਦਾ ਨੌਜਵਾਨ ਮੇਰੀ ਦੁਕਾਨ 'ਤੇ ਆਇਆ ਉਸ ਦਾ ਮੂੰਹ ਢੱਕਿਆ ਹੋਇਆ ਸੀ। ਉਸ ਨੇ ਮੇਰੇ ਕੋਲੋਂ ਸਾਮਾਨ ਦੀ ਮੰਗ ਕੀਤੀ ਅਤੇ 10 ਘੜੀਆਂ ਅਤੇ ਦੋ-ਤਿੰਨ ਖਿਡੌਣੇ ਲੈ ਲਏ। ਜਿਸ ਦੀ ਕੁੱਲ ਕੀਮਤ 7000 ਰੁਪਏ ਦੇ ਕਰੀਬ ਬਣੀ ਸੀ। ਜਦੋਂ ਮੈਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਪਿਸਤੌਲ ਦਿਖਾ ਕੇ ਮੈਨੂੰ ਕਿਹਾ ਕਿ ਜੇਕਰ ਤੂੰ ਪੈਸੇ ਮੰਗੇ ਜਾਂ ਰੌਲਾ ਪਾਇਆ ਤਾਂ ਮੈਂ ਤੈਨੂੰ ਗੋਲੀ ਮਾਰ ਦੇਵਾਂਗਾ। ਇੰਨੀ ਗੱਲ ਕਹਿ ਕੇ ਉਹ ਸਾਮਾਨ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰਕੇ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News