ਸ਼ਿਵ ਸੈਨਾ ਨੇ ਨਵਜੋਤ ਸਿੱਧੂ ਤੇ ਗੋਪਾਲ ਚਾਵਲਾ ਦਾ ਫੂਕਿਆ ਪੁਤਲਾ

12/06/2018 2:08:57 AM

 ਮੋਗਾ, (ਗੋਪੀ ਰਾਊਕੇ)- ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਆਈ. ਐੱਸ. ਆਈ. ਦੇ ਏਜੰਟ ਗੋਪਾਲ ਸਿੰਘ ਚਾਵਲਾ ਦਾ ਮੈਜਿਸਟਿਕ ਚੌਕ ’ਚ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਵਿਕਾਸ ਕੌਡ਼ਾ ਨੇ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ  ਨਾਲ ਹੱਥ ਮਿਲਾਉਣਾ ਇਕ ਸੋਚੀ-ਸਮਝੀ ਪਾਕਿਸਤਾਨ ਦੀ ਚਾਲ ਹੈ, ਜੋ ਪਾਕਿਸਤਾਨ ਸਾਡੇ ਸੈਨਿਕਾਂ ਨੂੰ ਸ਼ਹੀਦ ਕਰ ਰਿਹਾ ਹੈ, ਉਸ ਪਾਕਿਸਤਾਨ ਨਾਲ ਦੋਸਤੀ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਨਵਜੋਤ ਸਿੰਘ ਸਿੱਧੂ, ਜੋ ਪਾਕਿਸਤਾਨ ਗਏ ਸਨ,  ਨਾਲ ਆਈ. ਐੱਸ. ਆਈ. ਦੇ ਏਜੰਟ ਗੋਪਾਲ ਚਾਵਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਗੋਪਾਲ ਸਿੰਘ ਚਾਵਲਾ ਆਈ. ਐੱਸ. ਆਈ. ਅੱਤਵਾਦੀ ਸੰਗਠਨ ਦਾ ਏਜੰਟ ਹੈ, ਜੋ ਕਿ ਫੰਡਿੰਗ ਦਾ ਕੰਮ ਕਰਦਾ ਹੈ। ਅਜਿਹੇ ਲੋਕਾਂ  ਨਾਲ ਭਾਈਚਾਰਾ ਰੱਖਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਕਰਤਾਰਪੁਰ, ਕਾਰੀਡੋਰ ਦੇ ਹਿੱਤ ’ਚ ਹੈ ਪਰ ਇਸ ਦੀ ਆਡ਼ ਵਿਚ ਕੋਈ ਵੀ ਗਲਤ ਕੰਮ ਕਰੇਗਾ ਤਾਂ ਸ਼ਿਵ ਸੈਨਾ ਬਰਦਾਸ਼ਤ ਕਦੇ ਨਹੀਂ ਕਰੇਗੀ। ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਜੇਕਰ ਕੋਈ ਤੋਡ਼ਨ ਦੀ ਸਾਜ਼ਿਸ਼ ਰਚੇਗਾ ਤਾਂ ਉਸ ਨੂੰ ਮੂੰਹ ਤੋਡ਼ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਭੁੱਲਰ, ਵਰਿੰਦਰ ਕੁਮਾਰ, ਸਮੀਰ ਅਰੋਡ਼ਾ, ਕੰਵਰ ਅਗਰਵਾਲ ਆਦਿ ਮੈਂਬਰ ਹਾਜ਼ਰ ਸਨ।


Related News