13 ਸਤੰਬਰ ਨੂੰ ਬੁਢਲਾਡਾ ਰਹੇਗਾ ਬੰਦ

09/11/2019 9:35:42 PM

ਬੁਢਲਾਡਾ,(ਬਾਂਸਲ): ਨਗਰ ਸੁਧਾਰ ਸਭਾ ਬੁਢਲਾਡਾ ਵਲੋਂ 13 ਸਤੰਬਰ ਨੂੰ ਬੁਢਲਾਡਾ ਬੰਦ ਦੀ ਕਾਲ ਦਿੱਤੀ ਗਈ ਹੈ। ਦਿਨੋਂ-ਦਿਨ ਵੱਧ ਰਹੀਆਂ ਦੁਰਘਟਨਾਵਾਂ ਦੇ ਜਿੰਮੇਵਾਰ ਅਵਾਰਾ ਪਸ਼ੂਆਂ ਕਾਰਨ ਮਨੁੱਖੀ ਜਾਨਾਂ ਦੇ ਹੋ ਰਹੇ ਨੁਕਸਾਨ ਨੂੰ ਮੱਦੇਨਜ਼ਰ ਰੱਖਦਿਆ ਇਸ ਦੇ ਹੱਲ ਲਈ ਪੰਜਾਬ ਸਰਕਾਰ ਦੇ ਕੰਨਾਂ ਤੱਕ ਅਵਾਜ ਬੁਲੰਦ ਕਰਨ ਲਈ 13 ਸਤੰਬਰ ਨੂੰ ਮਾਨਸਾ ਬੰਦ ਦੇ ਸੱਦੇ 'ਤੇ ਨਗਰ ਸੁਧਾਰ ਸਭਾ ਬੁਢਲਾਡਾ ਵੱਲੋ ਬੰਦ ਦੀ ਬੁਢਲਾਡਾ ਮੁੱਕਮਲ ਬੰਦ ਕਰਨ ਦਾ ਸੱਦਾ ਦਿਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਭਾ ਦੇ ਪ੍ਰਧਾਨ ਸੱਤਪਾਲ ਸਿੰਘ ਕਟੋਦੀਆ ਨੇ ਦੱਸਿਆ ਕਿ ਆਮ ਲੋਕਾਂ ਦੀ ਰਾਏ ਤੋਂ ਬਾਅਦ ਹੀ ਸਭਾ ਨੇ ਬੁਢਲਾਡਾ ਬੰਦ ਦਾ ਸੱਦਾ ਦਿਤਾ ਹੈ। ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ, ਐਡਵੋਕੇਟ ਸ਼ੁਸ਼ੀਲ ਕੁਮਾਰ ਬਾਂਸਲ, ਪ੍ਰੇਮ ਸਿੰਘ ਦੋਦੜਾ, ਰਾਕੇਸ਼ ਕੁਮਾਰ ਘੱਤੂ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਅਸ਼ੋਕ ਰਸਵੰਤਾ, ਮਾਸਟਰ ਕੁਲਵੰਤ ਸਿੰਘ, ਸਤੀਸ਼ ਕੁਮਾਰ ਸਿੰਗਲਾ, ਭੂਸ਼ਣ ਕੁਮਾਰ, ਪਵਨ ਨੇਵਟੀਆ, ਰਾਜ ਕੁਮਾਰ ਬੀਰੋਕੇ, ਦੀਵਾਹਨ ਸਿੰਘ, ਲਵਲੀ ਕਾਠ, ਰਵੀ ਮਲਕੋ ਆਦਿ ਹਾਜ਼ਰ ਸਨ।


Related News