ਧਰਮਕੋਟ ਵਿਖੇ ਆਜ਼ਾਦੀ ਦਿਹਾੜੇ ''ਤੇ ਐਸਡੀਐਮ ਮੈਡਮ ਚਾਰੂਮਿਤਾ ਨੇ ਲਹਿਰਾਇਆ ਤਿਰੰਗਾ

08/15/2021 12:01:51 PM

ਧਰਮਕੋਟ (ਸਤੀਸ਼): ਧਰਮਕੋਟ ਵਿਖੇ ਆਜ਼ਾਦੀ ਦਿਹਾੜੇ 'ਤੇ ਅੱਜ ਤਹਿਸੀਲ ਕੰਪਲੈਕਸ ਧਰਮਕੋਟ ਵਿਖੇ ਸਮਾਗਮ ਕਰਾਇਆ ਗਿਆ। ਇਸ ਮੌਕੇ ਰਾਸ਼ਟਰੀ ਝੰਡਾ ਐਸਡੀਐਮ ਮੈਡਮ ਚਾਰੂਮਿਤਾ ਨੇ ਚੜ੍ਹਾਇਆ ਅਤੇ ਪੁਲਸ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਐਸਡੀਐਮ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਨੂੰ ਯਾਦ ਰੱਖਣ ਵਾਲੀਆਂ ਕੌਮਾ ਹਮੇਸ਼ਾਂ ਜਿੰਦਾ ਰਹਿੰਦੀਆਂ ਹਨ। ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ 'ਤੇ ਸਾਨੂੰ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ ਅਤੇ ਉੱਨਤੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਪੜ੍ਹੋ ਇਹ ਅਹਿਮ ਖਬਰ -  ਅਜ਼ਾਦੀ ਦਿਹਾੜੇ ਮੌਕੇ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ  

ਇਸ ਮੌਕੇ ਉਨ੍ਹਾਂ ਨਾਲ ਸ਼ੁਬੇਗ ਸਿੰਘ ਡੀਐਸਪੀ ਧਰਮਕੋਟ, ਰਕੇਸ਼ ਕੁਮਾਰ ਬਾਲੀ ਐਸ ਐਮ ਓ ਕੋਟ ਈਸੇ ਖਾਂ, ਦਲਜੀਤ ਸਿੰਘ ਡੀ ਐਫ ਐਸ ਓ, ਦਵਿੰਦਰ ਸਿੰਘ ਤੂਰ ਕਾਰਜਸਾਧਕ ਅਫਸਰ ਧਰਮਕੋਟ, ਪ੍ਰਿੰਸੀਪਲ ਰਕੇਸ਼ ਸਚਦੇਵਾ,ਕੁਲਵੰਤ ਸਿੰਘ ਐਸ ਡੀ ਓ ਬਿਜਲੀ ਬੋਰਡ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਅਮਨ ਗਿੱਲ ਪ੍ਰਧਾਨ ਨਗਰ ਪੰਚਾਇਤ ਫਤਹਿਗੜ੍ਹ, ਕੁਲਦੀਪ ਸਿੰਘ ਰਾਜਪੂਤ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ, ਲਖਵੀਰ ਸਿੰਘ ਭਾਉ, ਸੁੱਚਾ ਸਿੰਘ ਪੁਰਬਾ ਕੌਂਸਲਰ ਕੋਟ ਈਸੇ ਖਾਂ, ਸੁਖਬੀਰ ਸਿੰਘ ਸੁਖਾ ਕੋਸਲਰ ਧਰਮਕੋਟ, ਵਰਿੰਦਰ ਪ੍ਰਧਾਨ ਵਸੀਕਾ ਨਵੀਸ ਯੂਨੀਅਨ,ਹਰਿਤ ਨੜੋਇਆ, ਰਵਿੰਦਰ ਭਿੰਡਰ ਰੀਡਰ,ਮੋਹਿਤ ਨੜੋਇਆ ਐਡਵੋਕੇਟ, ਪ੍ਰਵੀਨ ਕੁਮਾਰ ਰੇਲੀਆ ਤੋਂ ਇਲਾਵਾ ਹੋਰ ਹਾਜ਼ਰ ਸਨ।


Vandana

Content Editor

Related News