ਸਰਕਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਖੋਲ੍ਹੇ ਜਾ ਸਕਣਗੇ ਸਕੂਲ, ਬੱਚਿਆਂ ਦੀ ਸਿਹਤ ਦਾ ਖ਼ਿਆਲ ਜ਼ਰੂਰੀ: ਸਿੰਗਲਾ

10/13/2020 5:05:13 PM

ਭਵਾਨੀਗੜ(ਕਾਂਸਲ,ਵਿਕਾਸ, ਸੰਜੀਵ): ਪੰਜਾਬ ਸਰਕਾਰ ਪੰਜਾਬ 'ਚ ਸਰਕਾਰੀ ਸਕੂਲਾਂ ਨੂੰ ਖੋਲ੍ਹਣ ਜਾ ਰਹੀ ਹੈ। ਜਿਸ 'ਚ ਪਹਿਲਾਂ ਸਿਰਫ 9 ਵੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਸਕੂਲਾਂ 'ਚ ਸ਼ੁਰੂ ਕਰਵਾਈ ਜਾਵੇਗੀ। ਪਰ ਜਦੋਂ ਤੱਕ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਐੱਸ.ਓ.ਪੀ.ਜੀ ਪੂਰੀ ਤਰ੍ਹਾਂ ਮੁਕੰਮਲ ਹੋ ਕੇ ਜਾਰੀ ਨਹੀਂ ਹੁੰਦੀਆਂ ਉਦੋਂ ਤੱਕ ਸਕੂਲ ਖੋਲ੍ਹਣ ਦੀ ਤਾਰੀਖ ਜਾਰੀ ਨਹੀਂ ਕੀਤੀ ਜਾਵੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸਿੱਖਿਆ ਅਤੇ ਲੋਕ ਨਿਰਮਾਣ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸਥਾਨਕ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੰਕੈਂਡਰੀ ਸਕੂਲ ਵਿਖੇ ਇਕ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ 'ਚ ਕੇਵਲ ਸਰਕਾਰੀ ਸਕੂਲ ਹੀ ਨਹੀਂ ਖੋਲ੍ਹੇ ਜਾਣਗੇ ਨਾਲ ਪ੍ਰਾਈਵੇਟ ਸਕੂਲ ਵੀ ਖੋਲ੍ਹੇ ਜਾਣਗੇ। ਪਰ ਅਜੇ ਸਰਕਾਰ ਵੱਲੋਂ ਕੌਮੀ ਕੁਦਰਤੀ ਆਫ਼ਤਾਂ ਐਕਟ ਤਹਿਤ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਵਿਦਿਆਰਥੀਆਂ ਦੇ ਬਚਾਅ ਲਈ ਸਕੂਲਾਂ 'ਚ ਕੀ-ਕੀ ਪ੍ਰਬੰਧ ਕਰਨੇ ਹਨ ਇਸ ਨੂੰ ਪੂਰੀ ਗੰਭੀਰਤਾਂ ਨਾਲ ਵਿਚਾਰਿਆਂ ਜਾ ਰਿਹਾ ਹੈ।

PunjabKesari
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਕੂਲ ਖੋਲ੍ਹਣ ਨਾਲੋਂ ਜਿਆਦਾ ਮਹੱਤਵਪੂਰਨ ਬੱਚਿਆਂ ਦੀ ਸਿਹਤ ਹੈ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਬਜਟ 'ਚ ਘਾਟਾ ਹੋਣ ਸਬੰਧੀ ਪੁੱਛੇ ਗਏ ਸਵਾਲ ਦਾ ਜੁਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਇਕੱਲੇ ਪੰਜਾਬ ਦਾ ਬਜਟ ਨਹੀਂ ਘਟਿਆ ਸਗੋਂ ਪੂਰੇ ਦੇਸ਼ ਦੇ ਹਰ ਸੂਬੇ ਦੇ ਬਜਟ 'ਚ ਕਟੋਤੀ ਹੋਈ ਹੈ। ਜਿਸ 'ਚੋਂ ਉਭਰਨ ਲਈ ਅਜੇ ਹੋਰ ਸਮਾਂ ਲੱਗੇਗਾ ਅਤੇ ਆਉਣ ਵਾਲੇ ਸਮੇਂ 'ਚ ਕੋਰੋਨਾ ਦੀ ਸਥਿਤੀ ਇਸ ਬਾਰੇ ਤੈਅ ਕਰੇਗੀ। ਕਿਸਾਨ ਸੰਘਰਸ਼ਾਂ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਵੱਲੋਂ ਜਾਰੀ 3 ਕਾਲੇ ਕਾਨੂੰਨਾਂ ਸਬੰਧੀ ਕਾਨੂੰਨੀ ਇੰਗਜਾਮੀਨੇਸ਼ਨ ਹੋ ਰਹੀ ਹੈ ਅਤੇ ਇਸ ਲਈ ਸਰਕਾਰ ਨੂੰ ਚਾਹੇ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬਲਾਉਣਾ ਪਵੇ ਜਾਂ ਫਿਰ ਮਾਣਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇ ਸਰਕਾਰ ਇਸ 'ਚ ਕੋਈ ਕਮੀ ਬਾਕੀ ਨਹੀਂ ਛੱਡੇਗੀ। ਕਾਂਗਰਸ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ।


Aarti dhillon

Content Editor

Related News