ਜ਼ੀਰਕਪੁਰ ਟ੍ਰੈਫਿਕ ਪੁਲਸ ਨੇ 33 ਸਕੂਲੀ ਬੱਸਾਂ ਦੀ ਚੈਕਿੰਗ ਸਮੇਤ ਕੱਟੇ ਚਲਾਨ

Tuesday, Jul 26, 2022 - 03:05 AM (IST)

ਜ਼ੀਰਕਪੁਰ ਟ੍ਰੈਫਿਕ ਪੁਲਸ ਨੇ 33 ਸਕੂਲੀ ਬੱਸਾਂ ਦੀ ਚੈਕਿੰਗ ਸਮੇਤ ਕੱਟੇ ਚਲਾਨ

ਜ਼ੀਰਕਪੁਰ (ਮੇਸ਼ੀ) : ਟ੍ਰੈਫਿਕ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 33 ਬੱਸਾਂ ਦੇ ਚਲਾਨ ਕੀਤੇ ਹਨ। ਇਹ ਕਾਰਵਾਈ ਟ੍ਰੈਫਿਕ ਪੁਲਸ ਵੱਲੋਂ ਸਵੇਰੇ 6 ਵਜੇ ਤੋਂ ਸ਼ੁਰੂ ਕੀਤੀ ਗਈ ਸੀ। ਜ਼ੀਰਕਪੁਰ ਟ੍ਰੈਫਿਕ ਥਾਣਾ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਉਨ੍ਹਾਂ ਦੀ ਟੀਮ ਨੇ ਜ਼ੀਰਕਪੁਰ ਦੇ ਬਲਟਾਣਾ ਅਤੇ ਸਿੰਘਪੁਰਾ ਚੌਕ ’ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਤੇ 100 ਦੇ ਕਰੀਬ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ 33 ਬੱਸ ਚਾਲਕਾਂ ਦੇ ਚਲਾਨ ਕੀਤੇ। ਜ਼ਿਆਦਾਤਰ ਚਲਾਨ ਬਿਨਾਂ ਵਰਦੀ ਤੋਂ ਸਕੂਲੀ ਬੱਸ ਚਲਾਉਣ 'ਤੇ ਕੱਟੇ ਗਏ। ਇਸ ਤੋਂ ਇਲਾਵਾ ਬੱਸ ਵਿੱਚ ਸੀ.ਸੀ.ਟੀ.ਵੀ. ਕੈਮਰੇ ਨਾ ਲਗਾਉਣ, ਗਲਤ ਪਾਸੇ ਗੱਡੀ ਚਲਾਉਣ, ਫਸਟ ਏਡ ਕਿੱਟ ਨਾ ਹੋਣ, ਫਾਇਰ ਸੇਫਟੀ ਉਪਕਰਨ ਨਾ ਹੋਣ, ਚੱਪਲਾਂ ਪਾ ਕੇ ਗੱਡੀ ਚਲਾਉਣ, ਸੀਟ ਬੈਲਟ ਨਾ ਲਗਾਉਣ, ਮਹਿਲਾ ਸੇਵਾਦਾਰ ਨਾ ਹੋਣ ਕਾਰਨ ਚਲਾਨ ਕੱਟੇ ਗਏ ਹਨ।

ਇਹ ਵੀ ਪੜ੍ਹੋ : ਅਚਾਨਕ ਢਹਿ-ਢੇਰੀ ਹੋਇਆ ਬੋਹਾ ਦਾ ਸੂਰਿਆ ਪੈਲੇਸ

ਸਕੂਲੀ ਬੱਸਾਂ ਦੇ ਡਰਾਈਵਰਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਸਮੱਸਿਆ ਦਿਨੋ-ਦਿਨ ਡੂੰਘੀ ਹੁੰਦੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਸਬੰਧੀ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪੁਲਸ ਨੇ ਸਖ਼ਤੀ ਦਿਖਾਉਂਦਿਆਂ ਇਹ ਕਾਰਵਾਈ ਕੀਤੀ। ਜਿੱਥੇ ਇਕ ਪਾਸੇ ਸਕੂਲ ਸਟਾਫ਼ ਅਤੇ ਬੱਸਾਂ ਦੇ ਠੇਕੇਦਾਰ ਚਲਾਨ ਕੱਟਣ ਤੋਂ ਚਿੰਤਤ ਹਨ, ਉੱਥੇ ਹੀ ਦੂਜੇ ਪਾਸੇ ਇਲਾਕਾ ਨਿਵਾਸੀ ਤੇ ਮਾਪੇ ਟ੍ਰੈਫਿਕ ਪੁਲਸ ਦਾ ਧੰਨਵਾਦ ਕਰ ਰਹੇ ਹਨ। ਸਕੂਲੀ ਬੱਸਾਂ ਦੇ ਠੇਕੇਦਾਰ ਤੇ ਡਰਾਈਵਰ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਂਦੇ ਹਨ ਅਤੇ ਲੋੜ ਤੋਂ ਵੱਧ ਬੱਚੇ ਵੀ ਬਿਠਾਉਂਦੇ ਹਨ, ਜਿਸ ਕਾਰਨ ਹਾਦਸੇ ਦਾ ਡਰ ਵੀ ਬਣਿਆ ਰਹਿੰਦਾ ਹੈ ਪਰ ਬੱਸ ਚਾਲਕ ਇਸ ਦੀ ਪ੍ਰਵਾਹ ਕੀਤੇ ਬਿਨਾਂ ਲਾਪ੍ਰਵਾਹੀ ਨਾਲ ਆਪਣਾ ਕੰਮ ਕਰਦੇ ਰਹਿੰਦੇ ਹਨ, ਜਦੋਂ ਕਿ ਡੀ.ਸੀ. ਮੋਹਾਲੀ ਵੱਲੋਂ ਸਕੂਲੀ ਬੱਸਾਂ ਲਈ ਸਖ਼ਤ ਹੁਕਮ ਵਾਰ-ਵਾਰ ਦਿੱਤੇ ਜਾ ਰਹੇ ਹਨ, ਜਿਸ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਵੀ ਨਜ਼ਰ ਆ ਰਹੀ ਹੈ, ਜੋ ਕਿ ਇਨ੍ਹਾਂ ਸਕੂਲੀ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦਾ।

ਇਹ ਵੀ ਪੜ੍ਹੋ : ਜ਼ੀਰਕਪੁਰ ਦਾ VIP ਰੋਡ ਨਵੇਂ ਸਿਰ ਤੋਂ ਹੋਣ ਲੱਗਾ ਤਿਆਰ, ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News