ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

01/17/2021 6:23:04 PM

ਸੰਗਰੂਰ (ਬੇਦੀ/ਰਿਖੀ): ਜਿਲ੍ਹਾ ਸੰਗਰੂਰ ਦੇ ਵਿੱਚ ਅੱਜ ਕੋਰੋਨਾ ਨੇ ਦੇ 2 ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਬੀਤੇ ਦਿਨ ਕਰੀਬ 1000 ਵਿਅਕਤੀਆਂ ਦੇ ਕੋਵਿਡ ਟੈਸਟ ਲਈ ਸੈਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਹਨਾਂ ਵਿੱਚੋ ਬਲਾਕ ਸੁਨਾਮ ਅਤੇ ਕੌਹਰੀਆਂ ਵਿੱਚ ਇੱਕ ਇੱਕ ਕੇਸ ਸਾਹਮਣੇ ਆਏ ਹਨ। ਇਸ ਗਿਣਤੀ ਨਾਲ ਜ਼ਿਲ੍ਹੇ ਵਿੱਚ 4417 ਕੇਸ ਹੋ ਗਏ ਹਨ। ਬਾਕੀ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ। ਹੁਣ ਤੱਕ ਜਿਲ੍ਹੇ ਵਿੱਚ 197117ਲੋਕਾਂ ਦੇ ਟੈਸਟ ਹੋ ਚੁੱਕੇ ਜਿਹਨਾਂ ਵਿੱਚੋ 192700 ਲੋਕ ਨੈਗੇਟਿਵ ਆਏ ਹਨ ਅਤੇ ਹੁਣ ਤੱਕ ਜਿਹਨਾਂ ਵਿੱਚੋ 4181 ਲੋਕ ਕਰੋਨਾ ਜੰਗ ਜਿੱਤ ਕੇ ਤੰਦਰੁਸਤ ਹਨ ਅਤੇ ਜਿਲ੍ਹੇ ਵਿੱਚ ਅਜੇ ਵੀ 32 ਕੇਸ ਐਕਟਿਵ ਚੱਲ ਰਹੇ ਹਨ। ਜਿਲ੍ਹੇ ਹੁਣ ਤੱਕ ਜਿਲ੍ਹੇ ਵਿੱਚ 202 ਲੋਕ ਜਿੰਦਗੀ ਦੀ ਜੰਗ ਹਾਰ ਚੁੱਕੇ ਹਨ। 

ਸੰਗਰੂਰ  ਕੋਰੋਨਾ ਅਪਡੇਟ
ਕੁੱਲ ਕੇਸ 4417
ਐਕਟਿਵ ਕੇਸ 32
ਠੀਕ ਹੋਏ 4181
ਮੌਤਾਂ 202


Shyna

Content Editor

Related News