ਕਾਂਗਰਸ ਨੂੰ ਦਫ਼ਤਰ ਬਣਾਉਣ ਲਈ ਜ਼ਮੀਨ ਦੇਣ ਖਿਲਾਫ਼ ''ਆਪ'' ਦਾ ਵਫ਼ਦ DC ਨੂੰ ਮਿਲਿਆ

02/17/2020 5:18:24 PM

ਸੰਗਰੂਰ (ਜ.ਬ., ਹਰਜਿੰਦਰ) : ਇੰਪਰੂਵਮੈਂਟ ਟਰੱਸਟ ਸੰਗਰੂਰ ਵੱਲੋਂ ਕਾਂਗਰਸ ਨੂੰ ਦਫ਼ਤਰ ਬਣਾਉਣ ਲਈ ਜ਼ਮੀਨ ਦੇਣ ਖਿਲਾਫ਼ ਅੱਜ 'ਆਪ' ਦਾ ਵਫ਼ਦ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਨੇਸ਼ ਬਾਂਸਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ। ਵਫ਼ਦ 'ਚ ਸ਼ਾਮਲ ਆਗੂਆਂ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਸੰਗਰੂਰ ਵੱਲੋਂ ਬੇਸ਼ੁਮਾਰ ਕੀਮਤੀ ਪਬਲਿਕ ਥਾਂ ਕਾਂਗਰਸ ਪਾਰਟੀ ਨੂੰ ਦਫ਼ਤਰ ਬਣਾਉਣ ਲਈ ਕੌਡੀਆਂ ਦੇ ਭਾਅ ਅਲਾਟ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਸਿਆਸੀ ਲੁੱਟ ਪ੍ਰਤੀਤ ਹੋ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਆਗੂਆਂ ਨੇ ਮੰਗ ਕੀਤੀ ਕਿ ਇਸ ਨੂੰ ਤੁਰੰਤ ਰੋਕਿਆ ਜਾਵੇ ਤਾਂ ਪਬਲਿਕ ਜਾਇਦਾਦ ਦੀ ਰਾਖੀ ਕੀਤੀ ਜਾਵੇ ਜੋ ਸਿਰਫ਼ ਅਤੇ ਸਿਰਫ਼ ਪਬਲਿਕ ਹਿੱਤ ਲਈ ਵਰਤਣਯੋਗ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਦੇ ਦਫ਼ਤਰ ਲਈ। ਆਗੂਆਂ ਨੇ ਕਿਹਾ ਕਿ ਜੇਕਰ ਇਸ 'ਤੇ ਤੁਰੰਤ ਰੋਕ ਨਹੀਂ ਲਾਈ ਜਾਂਦੀ ਤਾਂ ਪਾਰਟੀ ਵੱਡਾ ਸੰਘਰਸ਼ ਕਰੇਗੀ। ਇਸ ਮੌਕੇ ਇੰਦਰਪਾਲ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ ਸਿੱਧੂ, ਹਰਿੰਦਰ ਬਾਵਾ, ਕ੍ਰਿਸ਼ਨ ਤਿਵਾਰੀ, ਗੁਰਜੰਟ ਸਿੰਘ, ਗਗਨ ਚਹਿਲ, ਸੰਦੀਪ ਕੁਮਾਰ ਆਦਿ ਮੌਜੂਦ ਸਨ।


cherry

Content Editor

Related News