ਘਰ-ਘਰ ਨੌਕਰੀ ਦੇਣ ਦੇ ਵਾਅਦੇ ਦਾ ਜਾਖੜ ਦੇਣ ਜਵਾਬ : ਚੰਦੂਮਾਜਰਾ
Tuesday, Jul 24, 2018 - 09:48 PM (IST)

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਇਹ ਦੱਸਣ ਲਈ ਕਿਹਾ ਕਿ ਕਾਂਗਰਸ ਦੇ ਘਰ-ਘਰ ਨੌਕਰੀ ਅਤੇ ਪ੍ਰਦੇਸ਼ ਦੇ ਨੌਜਵਾਨਾਂ ਨੂੰ 2500 ਰੁਪਏ ਮਾਸਿਕ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਦਾ ਕੀ ਹੋਇਆ?
ਇਥੇ ਜਾਰੀ ਇਕ ਬਿਆਨ 'ਚ ਸ਼੍ਰੋਅਦ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਜਾਖੜ ਸੰਸਦ ਦੇ ਬਾਹਰ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਤਸਵੀਰਾਂ ਖਿਚਵਾ ਰਹੇ ਹਨ ਜਦਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਦਬਾਵ ਪਾ ਕੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਵਾਉਣੇ ਚਾਹੀਦੇ ਹਨ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਜਾਖੜ ਨੇ ਨਾਅਰਾ ਤੇ ਕੈਪਟਨ ਨੇ ਹਰ ਘਰ ਨੌਕਰੀ ਦੇਣ ਦੀ ਸਹੁੰ ਚੁੱਕੀ ਸੀ। ਜਿਸ ਉਪਰੰਤ ਲਗਭਗ 19 ਲੱਖ ਨੌਜਵਾਨਾਂ ਨੇ ਨੌਕਰੀਆਂ ਲਈ ਫਾਰਮ ਭਰੇ ਸਨ, ਜੋ ਕਾਂਗਰਸ ਸਰਕਾਰ ਨੇ ਦੇਣੀਆਂ ਸਨ ਪਰ ਨੌਜਵਾਨਾਂ ਨੂੰ ਨਾ ਹੀ ਨੌਕਰੀਆਂ ਮਿਲੀਆਂ ਅਤੇ ਨਾ ਹੀ ਬੇਰੋਜ਼ਗਾਰੀ ਭੱਤਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਡੇਢ ਸਾਲ 'ਚ ਪੰਜਾਬ 'ਚ ਸਿਰਫ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਪੁਲਸ ਇੰਚਾਰਜ (ਡੀ. ਐੱਸ. ਪੀ.) ਦੀ ਨੌਕਰੀ ਨਾਲ ਨਵਾਜਿਆ ਗਿਆ।
ਸ਼੍ਰੋਅਦ ਆਗੂ ਨੇ ਜਾਖੜ ਦੇ ਨਾਲ ਪ੍ਰਦਰਸ਼ਨ 'ਚ ਸ਼ਾਮਲ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਡੀ. ਐੱਸ. ਪੀ. ਦਾ ਅਹੁਦਾ ਦਿਲਾਉਣ ਲਈ ਉਮਰ ਹੱਦ ਦੇ ਨਿਯਮ ਦਾ ਉਲੰਘਣ ਕਰਵਾਉਣ ਲਈ ਸਰਕਾਰ 'ਤੇ ਦਬਾਵ ਕਿਉਂ ਪਾਇਆ? ਪ੍ਰੋਫੈਸਰ ਚੰਦੂਮਾਜਰਾ ਨੇ ਬਿੱਟੂ ਤੋਂ ਇਹ ਜਾਨਣਾ ਚਾਹਿਆ ਕਿ ਆਖਿਰ ਉਨ੍ਹਾਂ ਦੇ ਪਰਿਵਾਰ ਨੂੰ ਕਿੰਨੀਆਂ ਨੌਕਰੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸੰਸਦ ਮੈਂਬਰ ਹੋ, ਤੁਹਾਡੇ ਭਰਾ ਵਿਧਾਇਕ ਹਨ, ਤੁਹਾਡੇ ਚਾਚਾ-ਚਾਚੀ ਮੰਤਰੀ ਰਹਿ ਚੁਕੇ ਹਨ। ਆਖਿਰ ਕਦੋਂ ਤੁਸੀਂ ਆਪਣੀ ਸਰਕਾਰ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿਵਾਉਂਗੇ? ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਥੋਂ ਤਕ ਰਾਸ਼ਟਰੀ ਰੋਜ਼ਗਾਰ ਆਂਕੜਿਆਂ ਦਾ ਸਵਾਲ ਹੈ, ਬੇਰੋਜ਼ਗਾਰੀ ਦਰ ਨੌ ਫੀਸਦੀ ਤੋਂ ਡਿੱਗ ਕੇ 4.5 ਫੀਸਦੀ ਰਹਿ ਗਈ ਹੈ।