ਐੱਸ. ਟੀ. ਐੱਫ. ਵਲੋਂ ਹੈਰੋਇਨ ਸਮੇਤ ਦੋ ਕਾਬੂ

Sunday, Nov 04, 2018 - 12:44 AM (IST)

ਐੱਸ. ਟੀ. ਐੱਫ. ਵਲੋਂ ਹੈਰੋਇਨ ਸਮੇਤ ਦੋ ਕਾਬੂ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ, ਬੇਦੀ)- ਡਾ. ਸੰਦੀਪ ਗਰਗ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਸੰਗਰੂਰ ਅਤੇ ਕੰਵਲਪਾਲ ਸਿੰਘ ਡਿਪਟੀ ਸੁਪਰਡੈਂਟ ਪੁਲਸ, ਸਪੈਸ਼ਲ ਟਾਸਕ ਫੋਰਸ  ਵਲੋਂ ਨਸ਼ਿਅਾਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ  ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐੱਸ. ਟੀ. ਐੱਫ. ਟੀਮ  ਵਲੋਂ 16 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਕੰਵਰਪਾਲ ਸਿੰਘ ਡਿਪਟੀ ਸੁਪਰਡੈਂਟ ਪੁਲਸ, ਸਪੈਸ਼ਲ ਟਾਸਕ ਫੋਰਸ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਬੀਤੇ ਦਿਨੀਂ ਐੱਸ. ਟੀ. ਐੱਫ. ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ  ਟੀਮ ਦੇ ਹੌਲਦਾਰ ਸੁਖਬੀਰ ਸਿੰਘ, ਸਿਪਾਹੀ ਸਤਨਾਮ ਸਿੰਘ ਨੇ ਪੁਲਸ ਚੌਕੀ ਬਡਰੁੱਖਾ ਦੀ ਲੇਡੀ ਇੰਚਾਰਜ  ਪੁਸ਼ਪਿੰਦਰ ਕੌਰ ਨਾਲ  ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਪਿੰਡ ਬਡਰੁੱਖਾ ਤੋਂ ਚੰਗਾਲ ਰੋਡ ਡਰੇਨ ਪੁਲ ’ਤੇ ਮੌਜੂਦ ਸੀ ਤਾਂ ਪਿੰਡ ਚੰਗਾਲ ਵਲੋਂ  ਇਕ ਸਕੂਟਰ ਜਿਸ ’ਤੇ ਦੋ ਮੋਨੇ ਨੌਜਵਾਨ ਸਵਾਰ ਸਨ, ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਸ ਪਾਰਟੀ ਨੇ  ਚੈਕਿੰਗ ਲਈ ਰੋਕਿਆ, ਜੋ ਘਬਰਾ ਗਏ ਤਾਂ ਇਨ੍ਹਾਂ ਦਾ ਸਕੂਟਰ ਅਚਾਨਕ ਬੰਦ ਹੋ ਗਿਆ ਤੇ ਸ਼ੱਕ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਸਕੂਟਰ ਦੇ ਕਾਗਜ਼ਾਤ ਚੈੱਕ ਕਰਵਾਉਣ ਲਈ ਕਿਹਾ ਜਦੋਂ ਸਕੂਟਰ ਚਾਲਕ ਨੇ ਕਾਗਜ਼ ਚੈੱਕ ਕਰਵਾਉਣ ਲਈ  ਸਕੂਟਰ ਦੀ ਡਿੱਕੀ ਖੋਲ੍ਹੀ ਤਾਂ ਕਾਗਜ਼ ਕੱਢਣ ਸਮੇਂ ਇਕ ਲਿਫਾਫਾ ਪਲਾਸਟਿਕ  ਥੱਲੇ ਡਿੱਗ ਪਿਆ, ਜਿਸ ਨੂੰ ਚੈੱਕ ਕਰਨ ’ਤੇ 16 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਦੀ ਸ਼ਨਾਖਤ ਧਨਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਡ਼ਾ ਅਮਰੂ ਹਾਲ ਅਾਬਾਦ ਬਹਾਦਰਪੁਰ ਅਤੇ  ਦਵਿੰਦਰ ਸਿੰਘ ਉਰਫ ਠੁੱਲਾ ਪੁੱਤਰ ਰਾਜਪਾਲ ਸਿੰਘ ਵਾਸੀ ਕਾਲੂ ਪੱਤੀ ਦੁੱਗਾ ਵਜੋਂ ਹੋਈ ਹੈ। ਦੋਸ਼ੀਆਂ ਨੂੰ ਮੌਕੇ ’ਤੇ ਹੀ   ਗ੍ਰਿਫਤਾਰ ਕਰ ਕੇ ਇਨ੍ਹਾਂ  ਵਿਰੁੱਧ ਥਾਣਾ ਲੌਂਗੋਵਾਲ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 


Related News