ਇਤਿਹਾਸਕ ਅਤੇ ਰਿਆਸਤੀ ਸ਼ਹਿਰ ਨਾਭਾ ਦੇ ਕਿਲੇ ਦੀ ਇਮਾਰਤ ਬਣਦੀਆਂ ਜਾ ਰਹੀਆਂ ਖੰਡਰ

06/05/2023 7:41:30 PM

ਨਾਭਾ (ਖੁਰਾਣਾ) : ਕਿਸੇ ਸ਼ਹਿਰ ਅਤੇ ਦੇਸ਼ ਦੀ ਪਛਾਣ ਉਥੇ ਦੇ ਜੁਡ਼ੇ ਇਤਿਹਾਸ ਅਤੇ ਵਿਰਾਸਤ ਨਾਲ ਹੁੰਦੀ ਹੈ ਪਰ ਇਸ ਨੂੰ ਰਿਆਸਤੀ ਸ਼ਹਿਰ ਨਾਭਾ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਇਥੋਂ ਦੀਆਂ ਖੰਡਰ ਹੋ ਰਹੀਆਂ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਦੀ ਕੋਸ਼ਿਸ਼ ਨਾਕਾਮ ਸਾਬਤ ਦਿਖਾਈ ਦੇ ਰਹੀ ਹੈ। ਸ਼ਹਿਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਮੇਂ ਰਹਿੰਦਿਆਂ ਇਸ ਇਤਿਹਾਸਕ ਵਿਰਾਸਤ ਨੂੰ ਸੰਭਾਲਿਆ ਨਾ ਗਿਆ ਤਾਂ ਇਸ ਸ਼ਹਿਰ ਦਾ ਇਤਿਹਾਸ ਦਾ ਵਜ਼ੂਦ ਖਤਮ ਹੋ ਜਾਵੇਗਾ। ਨਾਭਾ ਇਕ ਇਤਿਹਾਸਕ ਤੇ ਰਿਆਸਤੀ ਸ਼ਹਿਰ ਹੈ। ਨਾਭਾ ਕਿਲੇ ਦੀ ਇਹ ਇਮਾਰਤ ਆਪਣੇ ਆਪ ਨੂੰ ਕੋਸ ਰਹੀ ਹੈ ਕਿ ਜਿਸ ਇਮਾਰਤ ’ਚ ਰਾਜੇ-ਮਹਾਰਾਜਿਆਂ ਦੀ ਚਹਿਲ ਪਹਿਲ ਰਹਿੰਦੀ ਸੀ। ਅੱਜ ਉੱਥੇ ਕਬੂਤਰਾਂ ਦਾ ਵਾਸਾ ਹੋ ਚੁੱਕਿਆ ਹੈ। ਨਾਭਾ ਸ਼ਹਿਰ 2063 ਸਾਲ ਪੁਰਾਣਾ ਹੈ। ਨਾਭਾ ਸ਼ਹਿਰ ਤਿੰਨ ਪਿੰਡਾਂ ਨੂੰ ਇਕੱਠਾ ਕਰ ਕੇ ਨਾਭਾ ਸ਼ਹਿਰ ਬਣਾਇਆ ਗਿਆ ਜਿਸ ਦੀ ਨੀਂਹ ਮਹਾਰਾਜਾ ਹਮੀਰ ਸਿੰਘ ਨੇ ਸੰਨ 1855 ’ਚ ਰੱਖੀ ਸੀ। ਨਾਭਾ ਵਿਰਾਸਤੀ ਸ਼ਹਿਰ ’ਚ ਕਰੀਬ 10 ਮਹਾਰਾਜੇ ਹੋਏ, ਜਿਸ ਦਾ ਇਤਿਹਾਸ ਸੁਨਹਿਰੀ ਅੱਖਰਾਂ ’ਚ ਦਰਜ ਹੈ। ਦੂਜੇ ਪਾਸੇ ਮਹਾਰਾਜ ਰਿਪੁਦਮਨ ਸਿੰਘ ਇਨਕਲਾਬੀ ਰਾਜਾ ਉਭਰ ਕੇ ਸਾਹਮਣੇ ਆਏ। ਆਨੰਦਕਾਰਜ ਐਕਟ ਮਹਾਰਾਜਾ ਰਿਪੁਦਮਨ ਸਿੰਘ ਨੇ ਹੀ ਸ਼ੁਰੂ ਕਰਵਾਏ ਸਨ। ਸਿੱਖ ਕ੍ਰਾਂਤੀਕਾਰੀਆਂ ਦੀ ਮਦਦ ਅਤੇ ਆਜ਼ਾਦੀ ਸੰਗਰਾਮ ਅਹਿਮ ਯੋਗਦਾਨ ਪਾਉਣ ਕਾਰਨ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਕੇ ਕੌਡੇ ਕਨਾਲ ਭੇਜ ਦਿੱਤਾ 1948 ’ਚ ਇਮਾਰਤ ਤਾਂ ਬਿਲਕੁੱਲ ਠੀਕ ਸੀ। ਉਸ ਤੋਂ ਬਾਅਦ ਕਿਲੇ ਦੀ ਵੱਡੀ ਇਮਾਰਤ ਫੇਰ ਗੰਦਗੀ ’ਚ ਤਬਦੀਲ ਹੋ ਗਈਆਂ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਹਰ ਪਲ ਦੇਸ਼ ਨੂੰ ਮਹਾਸ਼ਕਤੀ ਬਣਾਉਣ ਲਈ ਸਮਰਪਿਤ ਕੀਤਾ : ਚੁਘ

ਇਸ ਮੌਕੇ ਨਾਭਾ ਨਿਵਾਸੀ ਸ਼ਾਸ਼ਤਰੀ ਨਿਗਮ ਸਰੂਪ ਨੇ ਕਿਹਾ ਕਿ ਨਾਭਾ ਇਕ ਸਟੇਟ ਸੀ ਅਤੇ ਫੂਲਕੀਆ ਰਿਆਸਤ ’ਚ ਸਭ ਤੋਂ ਵੱਡੀ ਰਿਆਸਤ ਨਾਭਾ ਸੀ ਪਰ ਨਾਭਾ ਸ਼ਹਿਰ ਦੇ ਰਾਜੇ-ਮਹਾਰਾਜੇ ਬਹੁਤ ਹੋਏ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਨਾਭਾ ਸ਼ਹਿਰ ਦੀ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਕੀਤੀ। ਅੱਜ ਨਾਭੇ ਦਾ ਇਹ ਕਿਲ੍ਹਾ ਖੰਡਰ ਹੋ ਚੁੱਕਿਆ ਹੈ, ਨਾਭਾ ਦਾ ਇਤਿਹਾਸ ਬਹੁਤ ਵੱਡਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਕਿਲ੍ਹੇ ਨੂੰ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਇਹ ਰਿਆਸਤੀ ਇਮਾਰਤਾਂ ਸਮੇਂ ਦੀਆਂ ਸਰਕਾਰਾਂ ਨੂੰ ਕੋਸ ਰਹੀਆਂ ਹਨ। ਨਿਗਮ ਸਰੂਪ ਨੇ ਦੱਸਿਆ ਕਿ ਨਾਭਾ ਸ਼ਹਿਰ ਨੂੰ ਹਰ ਕਿਸੇ ਨੇ ਲੁੱਟਿਆ ਅਤੇ ਨਾਭਾ ਸ਼ਹਿਰ ਖੰਡਰ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਇਸ ਸਬੰਧੀ ਨਾਭਾ ਸ਼ਹਿਰ ਦੇ ਕੌਂਸਲਰ ਐਡਵੋਕੇਟ ਬੱਬਲੂ ਖੋਰਾ ਨੇ ਦੱਸਿਆ ਕਿ ਨਾਭਾ ਰਿਆਸਤ ਜੋ ਕਿ ਬੋਹਤ ਵੱਡੀ ਰਿਆਸਤ ਸੀ ਪਰ ਖੰਡਰ ਇਮਾਰਤਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਸ ਕਿਲ੍ਹੇ ਦਾ ਬਾਲੀ ਵਾਰਸ ਕੋਈ ਨਹੀਂ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਦੇ ਵਜੂਦ ਨੂੰ ਸੰਭਾਲਿਆ ਜਾਵੇ ਤਾਂ ਜੋ ਨੌਜਵਾਨ ਪੀਡ਼੍ਹੀ ਨੂੰ ਵੀ ਪਤਾ ਲੱਗ ਸਕੇ ਕਿ ਇਸ ਕਿਲੇ ਦਾ ਕੀ ਇਤਿਹਾਸ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਇਸ ਖੰਡਰ ਕਿਲੇ ਦੀ ਸਾਂਭ-ਸੰਭਾਲ ਕੀਤੀ ਜਾਵੇਗੀ ਜਾਂ ਫਿਰ ਇਨ੍ਹਾਂ ਇਮਾਰਤਾਂ ਆਪਣੇ ਆਪ ਨੂੰ ਕੋਸਦੀ ਆ ਰਹਿਣਗੀਆਂ।

ਇਹ ਵੀ ਪੜ੍ਹੋ : ਨੌਜਵਾਨ ਉੱਦਮੀਆਂ ਨੇ ਮੰਦੀ ਨਾਲ ਲੜਨ ਲਈ ਕੇਂਦਰ ਸਰਕਾਰ ਤੋਂ ਖਾਸ ਆਰਥਿਕ ਪੈਕੇਜ ਮੰਗਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News