ਚਾਰ ਨਕਾਬਪੋਸ਼ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ’ਤੇ ਵਿਅਕਤੀ ਤੋਂ ਖੋਹਿਆ ਮੋਟਰਸਾਈਕਲ

Monday, Apr 05, 2021 - 05:59 PM (IST)

ਚਾਰ ਨਕਾਬਪੋਸ਼ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ’ਤੇ ਵਿਅਕਤੀ ਤੋਂ ਖੋਹਿਆ ਮੋਟਰਸਾਈਕਲ

ਫ਼ਿਰੋਜ਼ਪੁਰ (ਕੁਮਾਰ): ਇਕ ਮੋਟਰਸਾਈਕਲ ਤੇ ਜਾ ਰਹੇ ਇਕ ਵਿਅਕਤੀ ਨੂੰ ਛੁਰੀਆਂ ਅਤੇ ਬੇਸਬਾਲ ਮਾਰ ਕੇ ਜ਼ਖਮੀ ਕਰਕੇ ਉਸ ਦਾ ਮੋਟਰਸਾਈਕਲ ਖੋਹ ਕੇ ਲੈ ਜਾਣ ਦੇ ਦੋਸ਼ ਵਿੱਚ ਥਾਣਾ ਸਦਰ ਦੀ ਪੁਲਸ ਨੇ ਸ਼ਿੰਗਾਰਾ ਸਿੰਘ ਪੁੱਤਰ ਬਲਕਾਰ ਸਿੰਘ ਬਲਵਿੰਦਰ ਉਰਫ ਗੁਗਲੀ ਪੁੱਤਰ ਜਸਵੰਤ ਸਿੰਘ ਉਰਫ ਬੱਬੂ ਵਾਸੀ ਪਿੰਡ ਕਰੀਆਂ ਪਹਿਲਵਾਨ ਅਤੇ ਦੋ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈ ਮੇਜਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਸੂਬਾ ਕਦੀਮ ਨੇ ਦੋਸ਼ ਲਗਾਉਂਦੇ ਦੱਸਿਆ ਹੈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ 31 ਮਾਰਚ ਨੂੰ ਆਪਣੀ ਲੇਬਰ ਦੀਆਂ ਦੋ ਔਰਤਾਂ ਨੂੰ ਛੱਡਣ ਦੇ ਲਈ ਮੋਟਰਸਾਈਕਲ ਤੇ ਗਿਆ ਸੀ ਅਤੇ ਰਾਤ ਸਾਢੇ 7 ਵਜੇ ਜਦੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਸੂਬਾ ਕਦੀਮ ਦੇ ਏਰੀਆ ਵਿੱਚ ਦੋ ਮੋਟਰਸਾਈਕਲਾਂ ਤੇ ਚਾਰ ਨਕਾਬਪੋਸ਼ ਵਿਅਕਤੀ ਆਏ, ਜਿਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਰੋਕ ਲਿਆ ਅਤੇ ਕਹਿਣ ਲੱਗੇ ਕਿ ਤੇਰੇ ਕੋਲ ਜੋ ਕੁਝ ਹੈ, ਕੱਢਦੇ।

ਉਨ੍ਹਾਂ ਨੇ ਸ਼ਿਕਾਇਤਕਰਤਾ ਦਾ ਮੋਟਰਸਾਈਕਲ ਖੋਹਣਾ ਸ਼ੁਰੂ ਕਰ ਦਿੱਤਾ ਅਤੇ ਸ਼ਿਕਾਇਤਕਰਤਾ ਵੱਲੋਂ ਵਿਰੋਧ ਅਤੇ ਜੱਦੋ-ਜਹਿਦ ਕਰਨ ਤੇ ਦੋ ਵਿਅਕਤੀਆਂ ਦੇ ਮੂੰਹ ਤੇ ਬੰਨ੍ਹੇ ਹੋਏ ਰੁਮਾਲ ਖੁੱਲ੍ਹ ਗਏ ਅਤੇ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਪਛਾਣ ਲਿਆ ਤਾਂ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਛੁਰੀਆਂ ਮਾਰ ਦਿੱਤੀਆਂ ਅਤੇ ਬੇਸਬਾਲ ਨਾਲ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦਾ ਹੀਰੋ ਲਈ ਡੀਲਕਸ ਮੋਟਰਸਾਈਕਲ ਨੰਬਰ ਪੀਬੀ 05 ਏ.ਐਲ. 4970 ਖੋਹ ਕੇ ਲੈ ਗਏ। ਸ਼ਿਕਾਇਤਕਰਤਾ ਦੇ ਅਨੁਸਾਰ ਨਾਮਜ਼ਦ ਵਿਅਕਤੀ ਉਸਨੂੰ ਲੁੱਟਣਾ ਚਾਹੁੰਦੇ ਸਨ ਅਤੇ ਵਿਰੋਧ ਕਰਨ ਤੇ ਪਹਿਚਾਣ ਲੈਣ ਤੇ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਏ.ਐਸ.ਆਈ. ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਸ਼ਿਕਾਇਤਕਰਤਾ ਮੁਦੱਈ ਇਸ ਸਮੇਂ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।


author

Shyna

Content Editor

Related News