ਸੜਕ ਹਾਦਸੇ ਦੌਰਾਨ ਸੜਕ ''ਤੇ ਤੜਫਦੀ ਰਹੀ ਲੜਕੀ, ਰਾਹਗੀਰ ਬਣਾਉਂਦੇ ਰਹੇ ਮੂਵੀ

Friday, Oct 12, 2018 - 10:46 PM (IST)

ਖੰਨਾ,(ਸੁਨੀਲ)— ਸਥਾਨਕ ਗੈਬ ਦੀਪੁਲੀ ਨੇੜੇ ਦੇਰ ਰਾਤ ਐਕਟਿਵਾ 'ਤੇ ਸਵਾਰ ਲੜਕੀ ਇੱਕ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਇਸ ਦੌਰਾਨ ਜਦੋਂ ਉਹ ਖੂਨ ਨਾਲ ਭਿੱਜੀ ਹੋਈ ਸੜਕ ਵਿਚਕਾਰ ਤੜਫ ਰਹੀ ਸੀ ਤਾਂ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਉਸਦੀ ਮੂਵੀ ਬਣਾਉਣ ਨੂੰ ਤਰਜੀਹ ਦਿੱਤੀ। ਇਸੇ ਦੌਰਾਨ ਦੋ ਰਾਹਗੀਰਾਂ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਪੇਸ਼ ਕਰਦੇ ਹੋਏ ਲੜਕੀ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ। ਜਿੱਥੇ ਡਿਊਟੀ 'ਤੇ ਤਾਇਨਾਤ ਡਾਕਟਰ ਰਵਿੰਦਰ ਕੌਰ ਨੇ ਉਸ ਦੇ ਟਾਂਕੇ ਲਾਉਂਦੇ ਹੋਏ ਖੂਨ ਦੇ ਵਹਾਅ ਨੂੰ ਰੋਕਿਆ। ਮਿਲੀ ਜਾਣਕਾਰੀ ਮੁਤਾਬਕ ਜਦੋਂ ਮਨੀਸ਼ਾ (25) ਪੁੱਤਰੀ ਕੁੰਦਨ ਲਾਲ ਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਗੈਸ ਏਜੰਸੀ ਮੰਡੀ ਗੋਬਿੰਦਗੜ ਤੋਂ ਡਿਊਟੀ ਖਤਮ ਕਰਕੇ ਖੰਨਾ ਵਾਪਸ ਆ ਰਹੀ ਸੀ। ਜਿਵੇਂ ਹੀ ਉਹ ਗੈਬ ਦੀਪੁਲੀ ਨੇੜੇ ਪੁੱਜੀ ਤਾਂ ਅਚਾਨਕ ਸਾਈਕਲ ਸਵਾਰ ਅੱਗੇ ਆ ਗਿਆ। ਜਿਸ ਕਾਰਨ ਉਹ ਉਲਝਦੀ ਹੋਈ ਸੜਕ 'ਤੇ ਜਾ ਡਿੱਗੀ। ਇਸ ਹਾਦਸੇ 'ਚ ਉਸ ਦੇ ਮੂੰਹ 'ਤੇ ਕਾਫੀ ਸੱਟਾਂ ਲੱਗੀਆਂ। ਜਿਸ ਦੇ ਚੱਲਦੇ ਤੜਫ ਰਹੀ ਲੜਕੀ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਰਾਹਗੀਰ ਆਪਣੇ ਮੋਬਾਇਲਾਂ ਨਾਲ ਮੂਵੀ ਬਣਾਉਂਦੇ ਰਹੇ ਅਤੇ ਲੜਕੀ ਤੜਫਦੀ ਰਹੀ । ਇਸੇ ਦੌਰਾਨ ਗੁਰਦੀਪ ਨਾਮਕ ਲੜਕੇ ਨੇ ਆਪਣੇ ਸਾਥੀ ਦੇ ਨਾਲ ਲੜਕੀ ਨੂੰ ਖੰਨਾ ਸਿਵਲ ਹਸਪਤਾਲ ਪਹੁੰਚਾਇਆ।

ਕੀ ਕਹਿਣਾ ਹੈ ਮਹਿਲਾ ਡਾਕਟਰ ਦਾ
ਇਸ ਸੰਬੰਧ 'ਚ ਡਿਊਟੀ 'ਤੇ ਤਾਇਨਾਤ ਮਹਿਲਾ ਡਾਕਟਰ ਰਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਨੂੰ ਲਿਆਉਣ 'ਚ ਜੇਕਰ ਥੋੜੀ ਦੇਰ ਹੋ ਜਾਂਦੀ ਤਾਂ ਲੜਕੀ 'ਚ ਖੂਨ ਦੀ ਕਮੀ ਹੋ ਸਕਦੀ ਸੀ ਕਿਊਂਕਿ ਸੱਟ ਲੱਗਣ ਕਰਕੇ ਘਟਨਾ ਵਾਲੀ ਥਾਂ ਤੋਂ ਕਾਫੀ ਖੂਨ ਵਹਿ ਗਿਆ ਸੀ। ਨੌਜਵਾਨਾਂ ਨੇ ਹਸਪਤਾਲ ਲਿਆ ਕੇ ਲੜਕੀ ਦੀ ਜਾਨ ਬਚਾਉਣ 'ਚ ਅਹਿਮ ਰੋਲ ਅਦਾ ਕੀਤਾ।


Related News