ਪਾਵਰਕਾਮ ਦੀ ਮਹਿਲਾ ਅਧਿਕਾਰੀ ਦੀ ਧੱਕੇਸ਼ਾਹੀ ਤੋਂ ਦੁਖ਼ੀ ਮਾਲ ਲੇਖਾਕਾਰ ਨੇ ਕੀਤੀ ਇਨਸਾਫ਼ ਦੀ ਅਪੀਲ

Thursday, Mar 07, 2024 - 06:12 PM (IST)

ਪਾਵਰਕਾਮ ਦੀ ਮਹਿਲਾ ਅਧਿਕਾਰੀ ਦੀ ਧੱਕੇਸ਼ਾਹੀ ਤੋਂ ਦੁਖ਼ੀ ਮਾਲ ਲੇਖਾਕਾਰ ਨੇ ਕੀਤੀ ਇਨਸਾਫ਼ ਦੀ ਅਪੀਲ

ਲੁਧਿਆਣਾ (ਅਸ਼ੋਕ)- ਪੰਜਾਬ ਦਾ ਪਾਵਰਕਾਮ ਵਿਭਾਗ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ| ਇਸ ਵਾਰ ਚਰਚਾ ਦਾ ਵਿਸ਼ਾ ਮਹਿਕਮੇ ਦੇ ਅੰਦਰ ਕੰਮ ਕਰਨ ਵਾਲੀ ਇਕ ਔਰਤ ਹੈ, ਜੋ ਰੈਵੇਨਿਊ ਅਕਾਊਂਟੈਂਟ ਦੇ ਅਹੁਦੇ 'ਤੇ ਕੰਮ ਕਰ ਰਹੀ ਹੈ। ਦੋਸ਼ ਹੈ ਕਿ ਵਿਭਾਗ ਦੇ ਲੁਧਿਆਣਾ ਜ਼ੋਨਲ ਨਾਲੇਜ ਸੈਂਟਰ ਵਿੱਚ ਕੰਮ ਕਰ ਰਹੀ ਉਸ ਦੀ ਸੀਨੀਅਰ ਮਹਿਲਾ ਅਧਿਕਾਰੀ ਸਹਾਇਕ ਸੁਪਰਡੈਂਟ ਇੰਜਨੀਅਰ ਅਤੇ ਪਾਵਰਕਾਮ ਵਿਭਾਗ ਵਿੱਚ ਕੰਮ ਕਰ ਰਿਹਾ ਉਸ ਦਾ ਪਤੀ ਉਸ ਨੂੰ ਮਾਨਸਿਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਹਨ। 
ਰੀਤੂ ਸ਼ੁਕਲਾ ਲੁਧਿਆਣਾ ਜ਼ੋਨਲ ਨਾਲੇਜ ਸੈਂਟਰ ਵਿਖੇ ਬਤੌਰ ਰੈਵੀਨਿਊ ਅਕਾਊਂਟੈਂਟ ਸੇਵਾ ਨਿਭਾਅ ਰਹੀ ਹੈ, ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਦੋਵੇਂ ਪਤੀ-ਪਤਨੀ ਪਿਛਲੇ ਕਾਫ਼ੀ ਸਮੇਂ ਤੋਂ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਹੇ ਹਨ। ਪਿਛਲੇ 4 ਮਹੀਨਿਆਂ ਤੋਂ ਉਸ ਨੇ ਮੈਨੂੰ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਕਰਨ ਦਾ ਮਨ ਬਣਾਇਆ। ਬੀਨਾ ਵਜਾ ਮੇਰੀ ਗੈਰ-ਹਾਜ਼ਰੀ ਏ. ਐੱਸ. ਈ. ਬਲਜਿੰਦਰ ਕੌਰ ਵੱਲੋਂ ਲਗਾਈ ਜਾਂਦੀ ਹੈ, ਇਸ ਦੇ ਨਾਲ ਹੀ ਹਰ ਮਹੀਨੇ ਕਿਸੇ ਨਾ ਕਿਸੇ ਬਹਾਨੇ ਮੇਰੀ ਤਨਖ਼ਾਹ ਕੱਟੀ ਜਾਂਦੀ ਹੈ।  ਰੀਤੂ ਨੇ ਦੱਸਿਆ ਕਿ ਇਸ ਕਾਰਨ ਉਸ ਨੂੰ ਫਰਵਰੀ ਮਹੀਨੇ ਦੀ ਤਨਖ਼ਾਹ ਵਿੱਚੋਂ ਸਿਰਫ਼ 19 ਹਜ਼ਾਰ ਰੁਪਏ ਹੀ ਮਿਲੇ ਹਨ, ਜੋਕਿ ਕਟੌਤੀ ਤੋਂ ਬਾਅਦ 50 ਤੋਂ 55 ਹਜ਼ਾਰ ਰੁਪਏ ਬਣਦੀ ਹੈ। 

ਇਹ ਵੀ ਪੜ੍ਹੋ:  ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ (ਵੀਡੀਓ)

ਮਕਾਨ ਦਾ ਕਿਰਾਇਆ ਦੇਣਾ ਵੀ ਹੋ ਗਿਆ ਔਖਾ 
ਇਸ ਔਰਤ ਨੇ ਕਿਹਾ ਕਿ ਉਹ ਆਪਣੇ ਅਹੁਦੇ 'ਤੇ ਰਹਿ ਕੇ ਪੂਰੀ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ ਪਰ ਫਿਰ ਵੀ ਮਹਿਲਾ ਅਧਿਕਾਰੀ, ਸਹਾਇਕ ਸੁਪਰਡੈਂਟ ਅਤੇ ਉਸ ਦਾ ਪਤੀ ਦੋਵੇਂ ਈਰਖਾ ਕਾਰਨ ਉਸ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ 5 ਫਰਵਰੀ ਨੂੰ ਬਣਾਈ ਗਈ ਜਾਂਚ ਕਮੇਟੀ ਨੇ ਵੀ ਮਹਿਲਾ ਏ. ਐੱਸ. ਈ. ਨੂੰ ਕਥਿਤ ਤੌਰ ’ਤੇ ਗਲਤ ਪਾਇਆ ਸੀ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਮੁੱਖ ਮੰਤਰੀ, ਸੀ. ਐੱਮ. ਡੀ. ਪਾਵਰਕਾਮ ਅਤੇ ਮਨੁੱਖੀ ਅਧਿਕਾਰਾਂ ਨੂੰ ਵੀ ਕੀਤੀ ਗਈ ਹੈ। ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਪ੍ਰੇਸ਼ਾਨੀ ਦਾ ਸ਼ਿਕਾਰ ਹੋਈ ਰੀਤੂ ਨੇ ਦੱਸਿਆ ਕਿ ਉਹ ਸਮੇਂ-ਸਮੇਂ 'ਤੇ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਮੈਡੀਟੇਸ਼ਨ ਥੈਰੇਪੀ ਅਤੇ ਹੋਰ ਗਤੀਵਿਧੀਆਂ 'ਚ ਸਰਗਰਮੀ ਨਾਲ ਹਿੱਸਾ ਲੈਂਦੀ ਹੈ, ਜਿਸ ਕਾਰਨ ਏ. ਐੱਸ. ਈ. ਮਹਿਲਾ ਅਧਿਕਾਰੀ ਬਲਜਿੰਦਰ ਕੌਰ ਮੇਰੇ ਨਾਲ ਬਹੁਤ ਈਰਖਾ ਕਰਦੀ ਹੈ। 

ਕੀ ਕਹਿੰਦੇ ਹਨ ਦੂਜਾ ਪੱਖ  
ਇਸ ਸਬੰਧੀ ਜਦੋਂ ਏ. ਐੱਸ. ਈ. ਮਹਿਲਾ ਅਧਿਕਾਰੀ ਬਲਜਿੰਦਰ ਕੌਰ ਨਾਲ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਲ ਲੇਖਾਕਾਰ ਰੀਤੂ ਸ਼ੁਕਲਾ ਦੇ ਪੂਰੇ ਮਾਮਲੇ ਦੀ ਪਹਿਲੀ ਅਤੇ ਦੂਜੀ ਰਿਪੋਰਟ ਪੀ. ਐੱਸ. ਪੀ. ਸੀ. ਐੱਲ. ਦੇ ਚੇਅਰਮੈਨ ਨੂੰ ਭੇਜੀ ਗਈ ਹੈ। ਹੁਣ ਇਨ੍ਹਾਂ ਰਿਪੋਰਟਾਂ ਦੀ ਜਾਂਚ ਤੋਂ ਬਾਅਦ ਹੀ ਉੱਚ ਅਧਿਕਾਰੀ ਹੀ ਅਸਲ ਮਾਮਲੇ ਬਾਰੇ ਫ਼ੈਸਲਾ ਕਰਨਗੇ ਕਿ ਕੌਣ ਗਲਤ ਹੈ ਅਤੇ ਕੌਣ ਸਹੀ ਹੈ। ਏ. ਐੱਸ. ਈ. ਨੇ ਕਿਹਾ ਕਿ ਮੈਂ ਇਸ ਮਾਮਲੇ ਦੀ ਟੈਕਨੀਕਲ ਆਡਿਟ ਟੀਮ ਅਤੇ ਇਨਫੋਰਸਮੈਂਟ ਵਿੰਗ ਟੀਮ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੀ ਹਾਂ ਤਾਂ ਜੋ ਸਭ ਨੂੰ ਸੱਚਾਈ ਦਾ ਪਤਾ ਲੱਗ ਸਕੇ। ਜਦੋਂ ਇਸ ਮਾਮਲੇ ਸਬੰਧੀ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। 

ਇਹ ਵੀ ਪੜ੍ਹੋ:  ਅਕਾਲੀ ਦਲ ਨਾਲ ਸਮਝੌਤੇ ਲਈ ਬੀਬੀ ਜਗੀਰ ਕੌਰ ਨੇ ਰੱਖੀਆਂ ਇਹ ਸ਼ਰਤਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News