ਸਰਬੱਤ ਦਾ ਭਲਾ ਟਰੱਸਟ ਇਕਾਈ ਮਮਦੋਟ ਵੱਲੋਂ ਜ਼ਰੂਰਤ ਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

11/13/2020 11:25:22 AM

ਮਮਦੋਟ(ਸ਼ਰਮਾ): ਸਰਬੱਤ ਦਾ ਭਲਾ ਟਰੱਸਟ ਮਮਦੋਟ ਇਕਾਈ ਵੱਲੋਂ ਕੋਵਿਡ-19 ਦੇ ਚੱਲਦਿਆਂ ਗੁਜ਼ਾਰੇ ਤੋਂ ਤੰਗ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ 'ਤੇ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਐੱਸ.ਪੀ. ਸਿੰਘ ਓਬਰਾਏ ਸੰਸਥਾਪਕ ਦੇ ਅਸ਼ੀਰਵਾਦ ਨਾਲ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਮੈਡਮ ਅਮਰਜੀਤ ਕੌਰ ਛਾਬੜਾ ਦੇ ਸਹਿਯੋਗ ਸਦਕਾ ਅੱਜ ਕਸਬਾ ਮਮਦੋਟ ਵਿਖੇ ਜ਼ਰੂਰਤਮੰਦ ਵਿਅਕਤੀਆਂ ਜਿਨ੍ਹਾਂ 'ਚ ਅੰਗਹੀਣ ਅਤੇ ਵਿਧਵਾ ਔਰਤਾਂ ਸ਼ਾਮਲ ਸਨ ਨੂੰ ਇਕ ਮਹੀਨੇ ਦਾ ਰਾਸ਼ਨ ਆਟਾ, ਦਾਲ, ਖੰਡ, ਚਾਹ ਪੱਤੀ, ਵੰਡੇ ਗਏ ਹੈ। ਪ੍ਰਧਾਨ ਜਸਬੀਰ ਸਿੰਘ ਸ਼ਰਮਾ ਨੇ ਅੱਗੇ ਦੱਸਿਆ ਕਿ ਇਲਾਕੇ ਦੇ ਹੋਰ ਲੋੜਵੰਦ ਲੋਕਾਂ ਨੂੰ ਉਕਤ ਸਹੂਲਤ ਦੇਣ ਲਈ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਸ਼ਰਮਾ ਤੋਂ ਇਲਾਵਾ ਚੇਅਰਮੈਨ ਸੁਖਦੇਵ ਸਿੰਘ ਸੰਗਮ, ਬਲਰਾਜ ਸਿੰਘ ਸੰਧੂ, ਬਲਦੇਵ ਰਾਜ ਸ਼ਰਮਾ, ਪ੍ਰਮਿੰਦਰ ਸਿੰਘ ਨੰਬਰਦਾਰ, ਬਗੀਚਾ ਸਿੰਘ ਸ਼ੇਖਾਂ ਹਾਜ਼ਰ ਸਨ।


Aarti dhillon

Content Editor Aarti dhillon