ਮਹਿੰਦੀ ਲਗਾਉਣ ਦੇ ਬਹਾਨੇ ਮਾਸੀ ਨੇ ਘਰ ਬੁਲਾਈ ਨਾਬਾਲਿਗ ਕੁੜੀ, ਫਿਰ ਬੇਹੋਸ਼ ਕਰਕੇ ਭਾਣਜੇ ਤੋਂ ਕਰਵਾਇਆ ਜਬਰ-ਜ਼ਿਨਾਹ

Wednesday, Feb 15, 2023 - 11:57 AM (IST)

ਮਹਿੰਦੀ ਲਗਾਉਣ ਦੇ ਬਹਾਨੇ ਮਾਸੀ ਨੇ ਘਰ ਬੁਲਾਈ ਨਾਬਾਲਿਗ ਕੁੜੀ, ਫਿਰ ਬੇਹੋਸ਼ ਕਰਕੇ ਭਾਣਜੇ ਤੋਂ ਕਰਵਾਇਆ ਜਬਰ-ਜ਼ਿਨਾਹ

ਅਬੋਹਰ (ਸੁਨੀਲ) : ਅਬੋਹਰ ਵਿਖੇ ਇਕ ਔਰਤ ਵੱਲੋਂ ਨਾਬਾਲਿਗ ਕੁੜੀ ਨੂੰ ਮਹਿੰਦੀ ਲਗਵਾਉਣ ਦੇ ਬਹਾਨੇ ਘਰ ਬੁਲਾ ਕੇ ਆਪਣੇ ਭਾਣਜੇ ਕੋਲੋਂ ਉਸ ਨਾਲ ਜਬਰ-ਜ਼ਿਨਾਹ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਉਪ-ਕਪਤਾਨ ਸੁਖਵਿੰਦਰ ਸਿੰਘ ਬਰਾੜ ਅਤੇ ਥਾਣਾ ਖੂਈਆਂ ਸਰਵਰ ਮੁਖੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਇਕ ਔਰਤ ਨੇ ਨਾਬਾਲਿਗ ਕੁੜੀ ਨੂੰ ਮਹਿੰਦੀ ਲਗਾਉਣ ਦੇ ਬਹਾਨੇ ਘਰ ’ਚ ਬੁਲਾ ਕੇ ਚਾਹ ਵਿਚ ਨਸ਼ੇ ਵਾਲੀ ਚੀਜ਼ ਮਿਲਾ ਕੇ ਪਿਲਾ ਦਿੱਤੀ। ਜਿਸ ਤੋਂ ਕੁੜੀ ਬੇਹੋਸ਼ ਹੋ ਗਈ ਅਤੇ ਔਰਤ ਦੇ ਭਾਣਜੇ ਉਸ ਨਾਲ ਜਬਰ-ਜ਼ਿਨਾਹ ਕੀਤੀ। ਇੰਨਾ ਹੀ ਨਹੀਂ ਦੋਸ਼ੀਆਂ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਗਈ। ਸੂਚਨਾ ਮਿਲਣ 'ਤੇ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਜਬਰ-ਜ਼ਿਨਾਹ ’ਚ ਸਹਿਯੋਗ ਕਰਨ ਵਾਲੀ ਮਾਸੀ ਅਮਨਦੀਪ ਕੌਰ ਉਰਫ ਅਮਨ ਪਤਨੀ ਮਨਪ੍ਰੀਤ ਸਿੰਘ ਵਾਸੀ ਦਲਮੀਰਖੇੜਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਹਿਲਾ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਉਸਦੇ ਭਾਣਜੇ ਬਾਰੇ ਪਤਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ- ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ 10ਵੀਂ ਜਮਾਤ ’ਚ ਪੜ੍ਹਣ ਵਾਲੀ ਨਾਬਾਲਿਗ ਵਿਦਿਆਰਥਣ ਨੂੰ ਅਮਨਦੀਪ ਕੌਰ ਨੇ ਮਹਿੰਦੀ ਲਗਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ ਸੀ। ਉਸਦਾ ਭਾਣਜਾ ਵਿਸ਼ੁ ਉਰਫ ਗੱਗੂ ਪੁੱਤਰ ਸੁਰਜੀਤ ਸਿੰਘ ਵਾਸੀ ਇੰਦਰਾ ਨਗਰੀ ਅਬੋਹਰ ਘਰ ’ਚ ਮੌਜੂਦ ਸੀ। ਉਸਨੇ ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸਦੀ ਅਸ਼ਲੀਲ ਵੀਡੀਓ ਬਣਾਈ। ਇਸ ਮਾਮਲੇ ’ਚ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਖੂਈਆਂ ਸਰਵਰ ਪੁਲਸ ਨੇ ਵਿਸ਼ੁ ਅਤੇ ਉਸਦੀ ਮਾਸੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੰਗਲਵਾਰ ਮਾਣਯੋਗ ਜੱਜ ਮੈਡਮ ਰੂਬੀਨਾ ਜੋਸਨ ਦੀ ਅਦਾਲਤ ’ਚ ਨਾਬਾਲਿਗਾ ਦੇ ਬਿਆਨ ਕਰਵਾਏ ਗਏ। ਓਧਰ ਪੁਲਸ ਉਪ-ਕਪਤਾਨ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਉਕਤ ਮਾਮਲੇ ਸਬੰਧੀ ਵੀਡੀਓ ਵਾਇਰਲ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਪੁਆਏ ਕੀਰਨੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਤੜਫ਼-ਤੜਫ਼ ਕੇ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News