ਬੇਸ਼ਰਮੀ ਦੀਆਂ ਹੱਦਾਂ ਪਾਰ: ਭੈਣ ਦਾ ਰਿਸ਼ਤਾ ਤੁੜਵਾਉਣ ਦੀ ਧਮਕੀ ਦੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

Wednesday, Oct 07, 2020 - 06:08 PM (IST)

ਬੇਸ਼ਰਮੀ ਦੀਆਂ ਹੱਦਾਂ ਪਾਰ: ਭੈਣ ਦਾ ਰਿਸ਼ਤਾ ਤੁੜਵਾਉਣ ਦੀ ਧਮਕੀ ਦੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

ਫਿਰੋਜ਼ਪੁਰ (ਆਨੰਦ): ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਥਾਣਾ ਮੱਖੂ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ਼ 376 ਆਈ.ਪੀ.ਸੀ. 6 ਦੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਅਫੈਂਸ ਐਕਟ 2012 ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਜਨਮ ਦਿਨ ਵਾਲੇ ਦਿਨ ਬਲੀ ਚਿਖਾ, ਭੁੱਬਾਂ ਮਾਰ ਰੋਇਆ ਸਾਰਾ ਪਿੰਡ

ਪੁਲਸ ਨੂੰ ਦਿੱਤੇ ਬਿਆਨਾਂ 'ਚ ਨਾਬਾਲਗ ਕੁੜੀ ਨੇ ਦੱਸਿਆ ਕਿ ਮਿਤੀ 20 ਅਪ੍ਰ੍ਰੈਲ 2020 ਨੂੰ ਦੋਸ਼ੀ ਅਮਨ ਪੁੱਤਰ ਵਾਸੀ ਈਸਾ ਨਗਰੀ ਵਾਰਡ ਨੰਬਰ 10 ਮੱਖੂ ਨੇ ਉਸ ਨੂੰ ਕਮਰੇ ਵਿਚ ਲਿਜਾ ਕੇ ਜਬਰਦਸਤੀ ਬਲਾਤਕਾਰ ਕੀਤਾ ਤੇ ਡਰਾਇਆ ਕਿ ਜੇਕਰ ਤੂੰ ਕਿਸੇ ਨਾਲ ਗੱਲ ਕੀਤੀ ਤਾਂ ਅਸੀਂ ਤੇਰੀ ਭੈਣ, ਜਿਸ ਦਾ ਵਿਆਹ 2 ਦਿਨ ਬਾਅਦ ਹੈ ਨਾਲ ਰਿਸ਼ਤਾ ਤੋੜ ਲਵਾਂਗੇ। ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਪਰਵਿੰਦਰ ਕੌਰ ਇੰਚਾਰਜ ਥਾਣਾ ਵੁਮੈਨ ਸੈੱਲ ਫਿਰੋਜ਼ਪੁਰ ਕਰ ਰਹੀ ਹੈ।


author

Shyna

Content Editor

Related News