14 ਸਾਲ ਬਣਾਏ ਨਾਜਾਇਜ਼ ਸਬੰਧ, ਬੱਚਾ ਵੀ ਹੋਇਅਾ, ਹੁਣ ਕਰ ਗਿਅਾ ਅੌਰਤ ਤੋਂ ਕਿਨਾਰਾ!
Saturday, Nov 10, 2018 - 04:53 AM (IST)
ਮੋਹਾਲੀ, (ਕੁਲਦੀਪ)- ਇਕ ਮੁਲਜ਼ਮ ਵਲੋਂ ਪਿੰਡ ਕੁੰਭਡ਼ਾ ਦੀ ਵਸਨੀਕ ਅੌਰਤ ਨਾਲ 14 ਸਾਲ ਸਰੀਰਕ ਸਬੰਧ ਬਣਾਉਣ ਤੇ ਨਾਜਾਇਜ਼ ਸਬੰਧਾਂ ਕਾਰਨ ਪੈਦਾ ਹੋਇਆ ਬੱਚਾ ਵੱਡਾ ਹੋਣ ’ਤੇ ਉਸ ਅੌਰਤ ਨੂੰ ਉਸ ਵਲੋਂ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਡ਼ਤਾ ਨੇ ਉਕਤ ਮੁਲਜ਼ਮ ਖਿਲਾਫ਼ ਐੱਸ. ਐੱਸ. ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਸ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਉਕਤ ਅੌਰਤ ਨੇ ਕਿਹਾ ਕਿ ਉਹ 30 ਸਾਲਾਂ ਤੋਂ ਪਿੰਡ ਵਿਚ ਕਿਰਾਏਦਾਰ ਵਜੋਂ ਰਹਿ ਰਹੀ ਹੈ। ਉਸ ਦੇ ਗੁਅਾਂਢ ਵਿਚ ਰਹਿਣ ਵਾਲਾ ਉਕਤ ਨੌਜਵਾਨ ਉਸ ਦੇ ਕਮਰੇ ਵਿਚ ਆਉਣ-ਜਾਣ ਲਗ ਪਿਅਾ ਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਲਗ ਗਿਆ। ਉਕਤ ਵਿਅਕਤੀ ਵਲੋਂ ਲਗਾਤਾਰ ਨਾਜਾਇਜ਼ ਸਬੰਧ ਬਣਾਉਣ ਕਾਰਨ ਉਹ ਗਰਭਵਤੀ ਹੋ ਗਈ ਤੇ 2006 ਵਿਚ ਉਸ ਦੀ ਕੁੱਖੋਂ ਬੇਟੇ ਨੇ ਜਨਮ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਉਕਤ ਵਿਅਕਤੀ ਨਾਲ ਵਿਆਹ ਕਰਵਾਉਣ ਦੀ ਗੱਲ ਕਰਦੀ ਸੀ ਤਾਂ ਉਹ ਉਸ ਨੂੰ ਆਤਮਹੱਤਿਆ ਕਰਨ ਦੀ ਧਮਕੀ ਦੇ ਕੇ ਚੁੱਪ ਕਰਵਾ ਦਿੰਦਾ ਸੀ। ਹੁਣ ਜਦੋਂ ਬੱਚਾ ਵੱਡਾ ਹੋ ਗਿਆ ਹੈ ਤਾਂ ਉਹ ਉਨ੍ਹਾਂ ਨੂੰ ਛੱਡ ਕੇ ਕਿਤੇ ਹੋਰ ਅਣਦੱਸੀ ਥਾਂ ’ਤੇ ਰਹਿਣ ਲਗ ਪਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਖ਼ੁਦ ਹੀ ਉਸਦੇ ਸਰਕਾਰੀ ਰਿਕਾਰਡਾਂ ਵਿਚ ਦਸਤਖ਼ਤ ਕਰਕੇ ਉਸ ਦੇ ਨਾਲ ਪਤੀ-ਪਤਨੀ ਵਜੋਂ ਵੋਟਰ ਕਾਰਡ, ਅਾਧਾਰ ਕਾਰਡ ਆਦਿ ਬਣਵਾਏ ਪਰ ਉਸ ਨੂੰ ਪਤਨੀ ਮੰਨਣ ਤੋਂ ਇਨਕਾਰੀ ਹੈ। ਇਥੇ ਹੀ ਬਸ ਨਹੀਂ ਸਗੋਂ ਉਕਤ ਵਿਅਕਤੀ ਨੇ ਆਪਣੀ ਬਾਂਹ ’ਤੇ ਵੀ ਉਸਦਾ ਨਾਂ ਖੁਣਵਾਇਆ ਹੋਇਆ ਹੈ। ਪੀਡ਼ਤ ਅੌਰਤ ਨੇ ਐੱਸ. ਐੱਸ. ਪੀ. ਮੋਹਾਲੀ ਤੇ ਪੰਜਾਬ ਪੁਲਸ ਦੇ ਹੋਰ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਗੁਹਾਰ ਲਾਈ ਹੈ ਕਿ ਉਸ ਨੂੰ 14 ਸਾਲਾ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਉਕਤ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਨੇ ਮੰਗ ਕੀਤੀ ਕਿ ਉਕਤ ਵਿਅਕਤੀ ਖਿਲਾਫ਼ ਉਸ ਨਾਲ ਜਬਰ-ਜ਼ਨਾਹ ਕਰਨ, ਵਿਸ਼ਵਾਸਘਾਤ ਕਰਨ ਤੇ ਬਲੈਕਮੇਲਿੰਗ ਕਰਨ ਦੀਆਂ ਧਾਰਾਵਾਂ ਤਹਿਤ ਤੁਰੰਤ ਕੇਸ ਦਰਜ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।
