ਅੌਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਖਿਲਾਫ ਪਰਚਾ

Saturday, Nov 10, 2018 - 02:48 AM (IST)

ਅੌਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਖਿਲਾਫ ਪਰਚਾ

ਫਾਜ਼ਿਲਕਾ, (ਨਾਗਪਾਲ)– ਅੌਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸਦਰ ਥਾਣਾ ਪੁਲਸ ਨੇ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀਡ਼ਤ ਅੌਰਤ ਨੇ ਦੱਸਿਆ ਕਿ ਉਹ ਆਪਣੇ ਲਡ਼ਕੇ ਦੀ ਮੰਨਤ ਉਤਾਰਨ ਲਈ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਬਾਬਾ ਪੀਰ ਦੀ ਸਮਾਧ ’ਤੇ ਗਈ ਸੀ। ਉਥੇ ਮੱਥਾ ਟੇਕਣ ਤੋਂ ਬਾਅਦ ਉਹ ਸਮਾਧ ਦੇ ਬਾਹਰ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਉਥੇ 2 ਨੌਜਵਾਨ ਰੁਕੇ ’ਤੇ ਕਹਿਣ ਲੱਗੇ ਕਿ ਮੈਡਮ ਕਿੱਥੇ ਜਾਣਾ ਹੈ। ਅੌਰਤ ਨੇ ਕਿਹਾ ਕਿ ਉਸਨੇ ਗੁਰੂਹਰਸਹਾਏ ਜਾਣਾ ਹੈ ਤਾਂ ਉਸ ਨੂੰ ਕਾਰ ਦੇ ਡਰਾਈਵਰ ਨੇ ਕਿਹਾ ਕਿ ਉਨ੍ਹਾਂ ਨੇ ਜਲਾਲਾਬਾਦ ਤੱਕ ਜਾਣਾ ਹੈ। ਉਹ ਸਾਡੇ ਨਾਲ ਬੈਠ ਸਕਦੀ ਹੈ। ਉਹ ਉਨ੍ਹਾਂ ਨਾਲ ਬੈਠ ਗਈ ਤਾਂ ਗੌਰਵ ਵਾਸੀ ਗਲੀ ਮੌਂਗਾ ਫਾਜ਼ਿਲਕਾ ਅਤੇ ਇਕ ਅਣਪਛਾਤੇ ਵਿਅਕਤੀ ਨੇ ਗੱਡੀ ਫਾਜ਼ਿਲਕਾ ਵੱਲ ਮੋਡ਼ ਲਈ ਤੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਿਸ ’ਤੇ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News