ਮੀਂਹ ਕਾਰਨ ਡਿੱਗੀ ਕਮਰੇ ਦੀ ਛੱਤ, ਮਾਸੂਮ ਬੱਚੇ ਦੀ ਮੌਤ

Friday, May 17, 2019 - 05:46 PM (IST)

ਮੀਂਹ ਕਾਰਨ ਡਿੱਗੀ ਕਮਰੇ ਦੀ ਛੱਤ, ਮਾਸੂਮ ਬੱਚੇ ਦੀ ਮੌਤ

ਫਰੀਦਕੋਟ (ਜਗਤਾਰ) - ਫਰੀਦਕੋਟ 'ਚ ਅੱਜ ਮੀਂਹ ਕਾਰਨ ਇਕ ਘਰ ਦੀ ਛੱਤ ਡਿੱਗਣ 'ਤੇ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਦੇ ਬਾਜ਼ੀਗਰ ਬਸਤੀ 'ਚ ਰਹਿੰਦੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੱਚਾ ਤੀਜੀ ਜਮਾਤ 'ਚ ਪੜ੍ਹਦਾ ਸੀ। ਉਹ ਸਕੂਲ ਤੋਂ ਘਰ ਆ ਕੇ ਕਮਰੇ 'ਚ ਕਪੜੇ ਬਦਲ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ। ਛੱਤ ਡਿੱਗਣ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਮੁਹੱਲਾ ਵਾਸਿਆਂ ਨੇ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਦੀ ਬਣਦੀ ਸਹਾਇਤਾ ਕਰਨ ਦੀ ਮੰਗ ਕਰਦਿਆਂ ਕਿਹਾ ਕਿਉਕਤ ਪਰਿਵਾਰ ਬਹੁਤ ਗਰੀਬ ਹੈ ਅਤੇ ਮ੍ਰਿਤਕ ਬੱਚੇ ਦਾ ਦਾਦਾ ਅੰਗਹੀਣ ਹੈ।


author

rajwinder kaur

Content Editor

Related News