ਨਸ਼ਾ ਕਰ ਰਹੇ ਮੁੰਡੇ ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

Thursday, Jun 05, 2025 - 02:40 PM (IST)

ਨਸ਼ਾ ਕਰ ਰਹੇ ਮੁੰਡੇ ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

ਭਵਾਨੀਗੜ੍ਹ (ਕਾਂਸਲ): ਪੰਜਾਬ ਸਰਕਾਰ ਤੇ ਪੁਲਸ ਵੱਲੋਂ ਨਸ਼ੇ ਦੇ ਖਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਦੀ ਮੁਹਿੰਮ ਤਹਿਤ ਸਥਾਨਕ ਪੁਲਸ ਵੱਲੋਂ ਇਕ ਨੌਜਵਾਨ ਨੂੰ ਰੰਗੀ ਹੱਥੀ ਨਸ਼ੇ ਦਾ ਸੇਵਨ ਕਰਦੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - 10 ਰੁਪਏ ਨਾਲ ਜਿੱਤ ਲਏ 11 ਲੱਖ ਰੁਪਏ! ਰਾਤੋ-ਰਾਤ ਬਦਲ ਗਈ ਪੰਜਾਬ ਦੇ ਵਿਅਕਤੀ ਦੀ ਕਿਸਮਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਭਵਾਨੀਗੜ੍ਹ ਦੇ ਪਸ਼ੂ ਹਸਪਤਾਲ ਨੇੜਿਓ ਰੰਧਾਵਾ ਕਲੋਨੀ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ’ਚ ਵਾਟਰ ਬਾਕਸ ’ਚ ਇਕ ਨੌਜਵਾਨ ਸ਼ੱਕੀ ਹਾਲਤ ’ਚ ਖੜਾ ਦਿਖਾਈ ਦਿੱਤਾ। ਪੁਲਸ ਪਾਰਟੀ ਨੇ ਜਦੋਂ ਇਸ ਦੇ ਨੇੜੇ ਜਾ ਕੇ ਦੇਖਿਆ ਤਾਂ ਉਕਤ ਆਪਣੇ ਮੂੰਹ ’ਚ ਇਕ 10 ਰੁਪਏ ਦੇ ਨੋਟ ਦੀ ਬੱਤੀ ਬਣਾ ਕੇ ਸਿਲਵਰ ਪੇਪਰ ਉਪਰ ਕੋਈ ਨਸ਼ੀਲਾ ਪਦਾਰਥ ਰੱਖ ਕੇ ਖਿਚ ਰਿਹਾ ਸੀ। ਪੁਲਸ ਨੇ ਉਕਤ ਨੂੰ ਕਾਬੂ ਕਰਕੇ ਇਸ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News