ਲੋਕਾਂ ਤੇ ਪ੍ਰੈੱਸ ਦਾ ਗਲਾ ਘੁੱਟ ਰਹੀ ਪੰਜਾਬ ਸਰਕਾਰ : ਝੰਡਾ, ਕਲੀਪੁਰ
Friday, Jan 16, 2026 - 10:31 PM (IST)
ਮੌੜ ਮੰਡੀ/ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੀਡੀਆ ਅਦਾਰਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਅਕਾਲੀ ਆਗੂ ਰਾਜਿੰਦਰ ਸਿੰਘ ਝੰਡਾ ਅਤੇ ਬੱਲਮ ਸਿੰਘ ਕਲੀਪੁਰ ਨੇ ਪੰਜਾਬ ਕੇਸਰੀ ਗਰੁੱਪ ਵਿਰੁੱਧ ਸਰਕਾਰ ਦੇ ਕਦਮਾਂ ਦੀ ਨਿੰਦਾ ਕਰਦਿਆਂ ਇਸ ਨੂੰ "ਘਟੀਆ ਹਰਕਤ" ਅਤੇ ਪ੍ਰੈੱਸ ਦਾ ਗਲਾ ਘੁੱਟਣ ਦੇ ਬਰਾਬਰ ਕਰਾਰ ਦਿੱਤਾ ਹੈ।
ਅਕਾਲੀ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਦੇਖੀ ਹੈ ਜੋ ਲੋਕਤੰਤਰ ਦੇ ਵਿੱਚ ਲੋਕਾਂ ਦੀ ਆਵਾਜ਼ ਦੇ ਨਾਲ-ਨਾਲ ਪ੍ਰੈੱਸ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰੈੱਸ ਦੀ ਆਵਾਜ਼ ਅਸਲ ਵਿੱਚ ਲੋਕਾਂ ਦੀ ਹੀ ਆਵਾਜ਼ ਹੁੰਦੀ ਹੈ ਅਤੇ ਇਸ ਨੂੰ ਦਬਾਉਣਾ ਇੱਕ ਬਹੁਤ ਹੀ ਘਿਨੋਣੀ ਹਰਕਤ ਹੈ।
ਝੰਡਾ ਅਤੇ ਕਲੀਪੁਰ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਲੋਕਾਂ ਅਤੇ ਪ੍ਰੈੱਸ ਦਾ ਗਲਾ ਘੁੱਟ ਰਹੀ ਹੈ, ਜੋ ਕਿ ਇੱਕ ਸਿਹਤਮੰਦ ਲੋਕਤੰਤਰ ਲਈ ਬਹੁਤ ਮਾੜਾ ਸੰਕੇਤ ਹੈ।
