ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਸਤੂਆਣਾ ਸਾਹਿਬ ’ਚ ਮੈਡੀਕਲ ਕਾਲਜ ਦੀ ਉਸਾਰੀ ’ਤੇ ਹਾਈਕੋਰਟ ਨੇ ਲਾਈ ਰੋਕ

Tuesday, Aug 23, 2022 - 04:12 PM (IST)

ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਸਤੂਆਣਾ ਸਾਹਿਬ ’ਚ ਮੈਡੀਕਲ ਕਾਲਜ ਦੀ ਉਸਾਰੀ ’ਤੇ ਹਾਈਕੋਰਟ ਨੇ ਲਾਈ ਰੋਕ

ਸੰਗਰੂਰ (ਹਾਂਡਾ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਮਸਤੂਆਣਾ ’ਚ ਸਥਿਤ ਗੁਰਦੁਆਰਾ ਨਾਨਕ ਸਾਗਰ ਮੀਠਾ ਸਾਹਿਬ ਦੀ ਜ਼ਮੀਨ ’ਤੇ ਪੰਜਾਬ ਸਰਕਾਰ ਵੱਲੋਂ ਪ੍ਰਸਤਾਵਿਤ ਮੈਡੀਕਲ ਕਾਲਜ ਤੇ ਰਿਸਰਚ ਕੇਂਦਰ ਦੀ ਉਸਾਰੀ ’ਤੇ ਪਾਬੰਦੀ ਲਾ ਕੇ ਸਰਕਾਰ ਤੋਂ ਜਵਾਬ ਤਲਬੀ ਕੀਤੀ ਹੈ। ਉਕਤ ਜ਼ਮੀਨ ਦੀ ਮਲਕੀਅਤ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਇਕ ਵਾਰ ਹਾਈਕੋਰਟ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ, MP ਬਿੱਟੂ ਦੀ ਵਿਜੀਲੈਂਸ ਟੀਮ ਨਾਲ ਹੋਈ ਤਿੱਖੀ ਬਹਿਸ

ਗੁਰਦੁਆਰਾ ਸਾਹਿਬ ’ਚ ਕਾਲਜ ਦਾ ਸੰਚਾਲਨ ਕਰ ਰਹੇ ਟਰੱਸਟ ਨੇ 18 ਕਨਾਲ ਜ਼ਮੀਨ ਸਰਕਾਰ ਨੂੰ ਗਿਫ਼ਟ ਕਰ ਦਿੱਤੀ, ਜਿੱਥੇ ਮੈਡੀਕਲ ਕਾਲਜ ਬਣਾਉਣ  ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸੀ, ਜਿਸ ਨੂੰ ਅਦਾਲਤ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ’ਚ ਅਪੀਲ ਦਾਇਰ ਕਰਦਿਆਂ ਦੱਸਿਆ ਕਿ ਹਾਈਕੋਰਟ ’ਚ ਉਨ੍ਹਾਂ ਵੱਲੋਂ ਜ਼ਮੀਨ ਦੇ ਮਾਲਿਕਾਨਾ ਹੱਕ ਨੂੰ ਲੈ ਕੇ ਦਾਖ਼ਲ ਕੀਤੀ ਗਈ ਇਕ ਪਟੀਸ਼ਨ ਅਜੇ ਪੈਂਡਿੰਗ ਹੈ ਤੇ ਸਰਕਾਰ ਉਕਤ ਜ਼ਮੀਨ ’ਤੇ ਉਸਾਰੀ ਕੰਮ ਸ਼ੁਰੂ ਕਰਨ ਜਾ ਰਹੀ ਹੈ। ਜਸਟਿਸ ਰੀਤੂ ਬਹਿਰੀ ’ਤੇ ਆਧਾਰਿਤ ਬੈਂਚ ਨੇ ਐੱਸ. ਜੀ. ਪੀ. ਸੀ. ਦੀ ਅਪੀਲ ’ਤੇ ਸੁਣਵਾਈ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਉਸਾਰੀ ਕਾਰਜ ’ਤੇ ਰੋਕ ਲਾਉਂਦਿਆਂ ਜਿਉਂ ਦੀ ਤਿਉਂ ਸਥਿਤੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।


author

Manoj

Content Editor

Related News