ਪੰਜਾਬ ''ਚ ਜਿੱਤ ਹਾਸਲ ਕਰਨ ਤੋਂ ਬਾਅਦ ''ਆਪ'' ਨੇ ਕੱਢੇ ''ਵਿਕਟਰੀ ਮਾਰਚ'' ’ਚ ਖ਼ਰਚ ਕੀਤੇ 14.63 ਲੱਖ ਰੁਪਏ

08/06/2022 5:42:12 PM

ਚੰਡੀਗੜ੍ਹ - ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਮਿਲੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਧੰਨਵਾਦੀ ਰੋਡ ਸ਼ੋਅ ਕੀਤਾ ਗਿਆ ਸੀ। ਧੰਨਵਾਦੀ ਰੋਡ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸੀਨੀਅਰ ਆਗੂਆਂ ਨੂੰ ਸੋਨੇ ਦੀਆਂ ਤਲਵਾਰਾਂ ਨਾਲ ਸਨਮਾਨਿਤ ਕਰਨ ਤੋਂ ਲੈ ਕੇ ਪੰਜ ਤਾਰਾ ਹੋਟਲਾਂ ਵਿੱਚ ਠਹਿਰਨ ਦਾ ਪ੍ਰਬੰਧ ਕਰਨ ਅਤੇ ਗਲੀਆਂ ਨੂੰ ਫੁੱਲਾਂ ਨਾਲ ਸਜਾਉਣ ਆਦਿ ’ਤੇ ਕੁੱਲ 14.63 ਲੱਖ ਰੁਪਏ ਦਾ ਖ਼ਰਚ ਹੋਇਆ ਸੀ। ਸੂਤਰਾਂ ਅਨੁਸਾਰ ਇਹ ਜਾਣਕਾਰੀ ਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਦੇ ਜਵਾਬ ਵਿੱਚ ਦਿੱਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ

ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਨੇ 117 'ਚੋਂ 92 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਿੱਤ ਹਾਸਲ ਕਰਨ ਤੋਂ ਤਿੰਨ ਦਿਨ ਬਾਅਦ ਆਮ ਆਦਮੀ ਪਾਰਟੀ ਨੇ 13 ਮਾਰਚ ਨੂੰ ਧੰਨਵਾਦੀ ਮਾਰਚ ਕੱਢਿਆ ਸੀ। ਇਸ ਜਿੱਤ ਮਾਰਚ ਦੀ ਅਗਵਾਈ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਨਦਾਰ ਰੋਡ ਸ਼ੋਅ ਕੱਢ ਕੇ ਕੀਤੀ ਸੀ। ਆਰ.ਟੀ.ਆਈ. ਦੇ ਜਵਾਬ ਅਨੁਸਾਰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ 'ਆਪ' ਵਲੋਂ ਕੱਢੇ ਗਏ ਜਿੱਤ ਮਾਰਚ ਦੇ ਕੁੱਲ 19 ਬਿੱਲ ਮਿਲੇ ਸਨ। ਇਨ੍ਹਾਂ ਬਿੱਲਾਂ ’ਚ ਕੁੱਲ 14.63 ਲੱਖ ਰੁਪਏ (14,63,129) ਦਾ ਭੁਗਤਾਨ ਕੀਤਾ ਗਿਆ ਸੀ।  

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਆਰ.ਟੀ.ਆਈ. ਅਨੁਸਾਰ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਦੋਂ 13 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 'ਵਿਕਟਰੀ ਮਾਰਚ' ਕੱਢਿਆ ਸੀ, ਉਦੋਂ ਪੰਜ ਤਾਰਾ ਹੋਟਲਾਂ ਵਿੱਚ ਆਪਣੇ ਆਗੂਆਂ ਦੇ ਠਹਿਰਨ ਤੱਕ ਦੇ ਸਾਰੇ ਪ੍ਰਬੰਧਾਂ ਦੇ ਖ਼ਰਚ ਲਈ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਕੀਤੀ ਸੀ। 'ਆਪ' ਦੇ ਇਸ ਸਮਾਗਮ 'ਤੇ ਖ਼ਰਚੇ ਗਏ ਪੈਸੇ ਬਾਰੇ ਜਾਣਨ ਲਈ ਆਰ.ਟੀ.ਆਈ. ਦਾਇਰ ਕਰਨ ਵਾਲੇ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

 


rajwinder kaur

Content Editor

Related News