ਪੰਜਾਬ ਭੱਠਾ ਵਰਕਰ ਮਜ਼ਦੂਰਾਂ ਨੇ ਸਰਕਾਰ ਖਿਲਾਫ ਕੱਢਿਆ ਰੋਸ ਮਾਰਚ

Thursday, Dec 13, 2018 - 05:44 PM (IST)

ਪੰਜਾਬ ਭੱਠਾ ਵਰਕਰ ਮਜ਼ਦੂਰਾਂ ਨੇ ਸਰਕਾਰ ਖਿਲਾਫ ਕੱਢਿਆ ਰੋਸ ਮਾਰਚ

ਫਾਜ਼ਿਲਕਾ (ਨਾਗਪਾਲ) - ਪੰਜਾਬ ਭੱਠਾ ਵਰਕਰ ਯੂਨੀਅਨ ਏਟਕ ਨੇ ਮਜ਼ਦੂਰਾਂ ਦੇ ਪੱਖ 'ਚ ਸਰਕਾਰ ਖਿਲਾਫ ਰੋਸ-ਪ੍ਰਦਰਸ਼ਨ ਕਰਦਿਆਂ ਨਾਇਬ ਤਹਿਸੀਲਦਾਰ ਨੂੰ ਮੰਗ-ਪੱਤਰ ਦਿੱਤਾ। ਯੂਨੀਅਨ ਦੇ ਪੰਜਾਬ ਉਪ ਪ੍ਰਧਾਨ ਗੁਰਨਾਮ ਸਿੰਘ, ਜ਼ਿਲਾ ਪ੍ਰਧਾਨ ਫਿਰੋਜ਼ਪੁਰ ਨਾਜਰ ਸਿੰਘ, ਰਾਜ ਰਾਣੀ, ਬਲਵਿੰਦਰ ਸਿੰਘ ਜ਼ਿਲਾ ਪ੍ਰਧਾਨ ਮੁਕਤਸਰ ਆਦਿ ਨੇ ਕਿਹਾ ਕਿ ਮਜ਼ਦੂਰ ਵਰਗ ਪਿਛਲੇ ਕਈ ਸਾਲਾਂ ਤੋਂ ਭੱਠਿਆਂ 'ਤੇ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਾਦਰਸ਼ਾਹੀ ਫਰਮਾਨ ਜਾਰੀ ਕਰ ਕੇ 1 ਅਕਤੂਬਰ ਤੋਂ 31 ਜਨਵਰੀ ਤੱਕ ਭੱਠੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਸਾਲ 'ਚ 8 ਮਹੀਨੇ ਜੇਕਰ ਕੰਮ ਬੰਦ ਰਹੇਗਾ ਤਾਂ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਲਈ ਬੱਚਿਆਂ ਦੀ ਪੜ੍ਹਾਈ, ਵਿਆਹ ਕਰਨਾ ਆਦਿ ਮੁਸ਼ਕਲ ਹੋ ਗਏ ਹਨ, ਜਿਸ ਕਾਰਨ ਮਜ਼ਦੂਰ ਵਰਗ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਵੇਗਾ।


author

rajwinder kaur

Content Editor

Related News