ਸੈਂਟਰਲ ਜੇਲ੍ਹ ਛੱਡਣ ਲਿਆਂਦਾ ਜਾ ਰਿਹਾ ਕਤਲ ਦਾ ਦੋਸ਼ੀ ਮੁਲਾਜ਼ਮਾਂ ਦੀ ਕਸਟਡੀ ’ਚੋਂ ਭੱਜਿਆ, ਹੋ ਗਈ ਫੜਲੋ-ਫੜਲੋ

Saturday, Jul 13, 2024 - 04:10 AM (IST)

ਲੁਧਿਆਣਾ (ਸਿਆਲ)- ਤਾਜਪੁਰ ਰੋਡ ਵਿਖੇ ਪੁਲਸ ਮੁਲਾਜ਼ਮਾਂ ਦੀ ਹਿਰਾਸਤ ’ਚੋਂ ਇਕ ਅਪਰਾਧੀ ਭੱਜ ਨਿਕਲਿਆ। ਮੁਲਾਜ਼ਮਾਂ ਦੇ ਰੌਲਾ ਪਾਉਣ ’ਤੇ ਲੋਕਾਂ ਨੇ ਉਸਮ ਨੂੰ ਫੜ ਲਿਆ ਅਤੇ ਮੁਲਾਜ਼ਮਾਂ ਹਵਾਲੇ ਕਰ ਦਿੱਤਾ।

ਜਾਣਕਾਰੀ ਮੁਤਾਬਕ ਸੈਂਟਰਲ ਜੇਲ੍ਹ ’ਚ ਮੁਲਜ਼ਮ ਕਤਲ ਦੇ ਦੋਸ਼ ਕੇਸ ’ਚ ਬੰਦ ਹੈ। ਉਸ ਨੂੰ ਪੁਲਸ ਦੀ ਹਿਰਾਸਤ ’ਚ ਨਵਾਂਸ਼ਹਿਰ ਪੇਸ਼ੀ ਲਈ ਭੇਜਿਆ ਗਿਆ ਸੀ। ਪੇਸ਼ੀ ਭੁਗਤਣ ਤੋਂ ਬਾਅਦ ਮੁਲਜ਼ਮ ਨੂੰ ਸੈਂਟਰਲ ਜੇਲ੍ਹ ਛੱਡਣ ਲਈ ਪੁਲਸ ਹਿਰਾਸਤ ’ਚ ਲਿਆਂਦਾ ਜਾ ਰਿਹਾ ਸੀ। 

ਮੌਕਾ ਦੇਖ ਕੇ ਤਾਜਪੁਰ ਰੋਡ ’ਤੇ ਇਕ ਧਾਰਮਿਕ ਅਸਥਾਨ ਨੇੜੇ ਮੁਲਜ਼ਮ ਪੁਲਸ ਹਿਰਾਸਤ ਤੋਂ ਭੱਜ ਨਿਕਲਿਆ। ਪੁਲਸ ਮੁਲਾਜ਼ਮਾਂ ਨੇ ‘ਫੜੋ ਫੜੋ’ ਦਾ ਰੌਲਾ ਪਾਇਆ ਤਾਂ ਸਥਾਨਕ ਲੋਕ ਵੀ ਉਸ ਨੂੰ ਫੜਨ ਲਈ ਪਿੱਛੇ ਭੱਜ ਪਏ ਅਤੇ ਥੋੜ੍ਹੀ ਦੂਰ ਜਾ ਕੇ ਉਸ ਨੂੰ ਦਬੋਚ ਲਿਆ ਅਤੇ ਗੱਡੀ ’ਚ ਪਾ ਕੇ ਸੈਂਟਰਲ ਜੇਲ੍ਹ ਲੈ ਗਏ।

ਇਹ ਵੀ ਪੜ੍ਹੋ- ਰਾਧਿਕਾ-ਅਨੰਤ ਦੇ ਵਿਆਹ 'ਚੋਂ ਝਲਕਦੀ ਹੈ ਅੰਬਾਨੀਆਂ ਦੀ 'ਰਈਸੀ', ਖ਼ਰਚਾ ਐਨਾ ਕਿ ਤੁਹਾਡੇ ਵੀ ਉੱਡ ਜਾਣਗੇ ਹੋਸ਼

ਓਧਰ, ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਘਟਨਾ ਹੋਈ ਹੈ। ਮੁਲਜ਼ਮ ਦਾ ਨਾਂ ਵਿਕਰਮਜੀਤ ਸਿੰਘ ਹੈ, ਜਿਸ ’ਤੇ ਕਤਲ ਦੇ ਦੋਸ਼ ਦਾ ਕੇਸ ਫਗਵਾੜਾ ’ਚ ਦਰਜ ਹੈ। ਉਸ ਨੂੰ ਨਵਾਂਸ਼ਹਿਰ ਪੇਸ਼ੀ ਲਈ ਭੇਜਿਆ ਗਿਆ ਸੀ ਅਤੇ ਵਾਪਸ ਸੈਂਟਰਲ ਜੇਲ੍ਹ ਆਉਂਦੇ ਸਮੇਂ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News