ਹਵਾਲਾਤੀਆਂ ਨੇ ਸਹਾਇਕ ਜੇਲ੍ਹ ਸੁਪਰਡੈਂਟ ''ਤੇ ਕੀਤਾ ਹਮਲਾ

Sunday, Apr 26, 2020 - 07:04 PM (IST)

ਹਵਾਲਾਤੀਆਂ ਨੇ ਸਹਾਇਕ ਜੇਲ੍ਹ ਸੁਪਰਡੈਂਟ ''ਤੇ ਕੀਤਾ ਹਮਲਾ

ਪਟਿਆਲਾ, (ਜ. ਬ.)— ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਹਵਾਲਾਤੀ ਮਨਕੀਰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਰੀਂਹ ਥਾਣਾ ਨਕੋਦਰ ਜਲੰਧਰ ਤੇ ਹਵਾਲਾਤੀ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸਾਦਕਪੁਰ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਰਪਨਜੋਤ ਸਿੰਘ ਤੇ ਬਾਕੀ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਦਲਜੀਤ ਸਿੰਘ ਦੇ ਸਿਰ 'ਤੇ ਸੱਟ ਲੱਗੀ ਹੈ। ਥਾਣਾ ਤ੍ਰਿਪੜੀ ਦੀ ਪੁਲਸ ਨੇ ਮਨਕੀਰਤ ਸਿੰਘ ਤੇ ਦਲਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।
ਸਹਾਇਕ ਸੁਪਰਡੈਂਟ ਅਰਪਨਜੋਤ ਸਿੰਘ ਮੁਤਾਬਕ ਉਹ ਸਵੇਰੇ ਜੇਲ੍ਹ ਕਰਮਚਾਰੀਆਂ ਨਾਲ ਜੇਲ੍ਹ ਦਾ ਚੱਕਰ ਲਾਉਣ ਗਏ ਸੀ ਤੇ ਚੱਕੀ ਨੰ. 5 'ਚ ਦੋਵਾਂ ਤੋਂ 2 ਮੋਬਾਇਲ ਫੋਨ ਬਰਾਮਦ ਹੋਏ। ਇਸ ਤੋਂ ਬਾਅਦ ਜਦੋਂ ਦੁਪਹਿਰ ਸਮੇਂ ਉਹ ਚੱਕੀਆਂ ਦੀ ਤਲਾਸ਼ੀ ਲੈਣ ਲੱਗੇ ਤਾਂ ਦੋਵੇਂ ਉਨ੍ਹਾਂ ਨਾਲ ਹੱਥੋ-ਪਾਈ ਕਰਨ ਲੱਗ ਪਏ ਤੇ ਹਮਲਾ ਕਰ ਦਿੱਤਾ। ਛੁਡਾਉਂਦੇ ਸਮੇਂ ਦਲਜੀਤ ਸਿੰਘ ਦਾ ਸਿਰ ਗਰਿੱਲ 'ਚ ਵੱਜਾ, ਜਿਸ ਨੂੰ ਮੌਕੇ 'ਤੇ ਫਸਟ ਏਡ ਦਿੱਤੀ ਗਈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਉਕਤ ਵਿਅਕਤੀਆਂ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News